Latest News
ਪੀੜਤ ਪਰਵਾਰ ਨੇ ਪ੍ਰਿਅੰਕਾ ਨੂੰ ਦੱਸੀ ਆਪ-ਬੀਤੀ ਕਿਹਾ ; ਇੱਕ ਸਾਲ ਤੋਂ ਹੋ ਰਿਹਾ ਸੀ ਜ਼ੁਲਮ

Published on 07 Dec, 2019 12:07 PM.


ਉਨਾਵ (ਨਵਾਂ ਜ਼ਮਾਨਾ ਸਰਵਿਸ)
ਉਨਾਵ ਬਲਾਤਕਾਰ ਪੀੜਤ ਦੀ ਮੌਤ ਤੋਂ ਬਾਅਦ ਯੂ ਪੀ ਦਾ ਸਿਆਸੀ ਪਾਰਾ ਚੜ੍ਹ ਗਿਆ ਹੈ। ਪੀੜਤ ਦੇ ਪਰਵਾਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਯੋਗੀ ਸਰਕਾਰ 'ਤੇ ਜੰਮ ਕੇ ਹਮਲਾ ਬੋਲਿਆ ਹੈ। ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਯੂ ਪੀ 'ਚ ਅਪਰਾਧੀ ਬੇਖੌਫ਼ ਘੁੰਮ ਰਹੇ ਹਨ। ਪੀੜਤਾ ਦੇ ਪਰਵਾਰ ਨੂੰ ਪੂਰਾ ਇੱਕ ਸਾਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਦੋਸ਼ੀਆਂ ਨੇ ਲੜਕੀ ਦੇ ਪਿਤਾ ਨੂੰ ਘਰ 'ਚ ਵੜ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ। ਪ੍ਰਿਅੰਕਾ ਨੇ ਦੋਸ਼ ਲਾਇਆ ਕਿ ਦੋਸ਼ੀਆਂ ਦਾ ਪਰਵਾਰ ਭਾਜਪਾ ਨਾਲ ਜੁੜਿਆ ਹੋਇਆ ਹੈ। ਸ਼ਾਇਦ ਇਸ ਲਈ ਉਨ੍ਹਾਂ ਨੂੰ ਬਚਾਇਆ ਜਾ ਰਿਹਾ ਹੈ।
ਸ਼ਨੀਵਾਰ ਨੂੰ ਪੀੜਤ ਪਰਵਾਰ ਨਾਲ ਮੁਲਾਕਾਤ ਕਰਨ ਲਈ ਪ੍ਰਿਅੰਕਾ ਗਾਂਧੀ ਉਨਾਵ ਪਹੁੰਚੀ। ਪ੍ਰਿਅੰਕਾ ਗਾਂਧੀ ਨੇ ਪੀੜਤਾ ਦੇ ਪਰਵਾਰ ਨਾਲ ਬੰਦ ਕਮਰੇ 'ਚ ਗੱਲਬਾਤ ਕੀਤੀ। ਮੁਲਾਕਾਤ ਤੋਂ ਬਾਅਦ ਬਾਹਰ ਆ ਕੇ ਪ੍ਰਿਅੰਕਾ ਨੇ ਕਿਹਾ, 'ਪਰਵਾਰ ਨੇ ਆਪਬੀਤੀ ਸੁਣਾਈ। ਉਨ੍ਹਾਂ ਨਾਲ ਬਹੁਤ ਬੁਰਾ ਹੋਇਆ ਹੈ। ਪੂਰੇ ਪਰਵਾਰ 'ਤੇ ਇੱਕ ਸਾਲ ਤੱਕ ਜ਼ੁਲਮ ਕੀਤਾ ਗਿਆ। ਦੋਸ਼ੀਆਂ ਨੇ ਲੜਕੀ ਦੇ ਪਿਤਾ ਨੂੰ ਘਰ 'ਚ ਵੜ ਕੇ ਕਈ ਵਾਰ ਕੁੱਟਿਆ। ਪੀੜਤਾ ਦੇ ਪਰਵਾਰ ਦੀਆਂ ਔਰਤਾਂ ਨੂੰ ਧਮਕਾਇਆ ਗਿਆ। ਇਸ 'ਤੇ ਯੋਗੀ ਸਰਕਾਰ ਦੀ ਜਵਾਬਦੇਹੀ ਤਾਂ ਬਣਦੀ ਹੈ। ਪ੍ਰਸ਼ਾਸਨ ਨੂੰ ਦੱਸਣਾ ਪਵੇਗਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਛੋਟੀਆਂ ਬੱਚੀਆਂ ਨੂੰ ਧਮਕਾਇਆ ਜਾਂਦਾ ਹੈ ਕਿ ਤੁਹਾਡਾ ਸਕੂਲ ਤੋਂ ਨਾਂਅ ਕਟਵਾ ਦੇਵਾਂਗਾ। ਜੂਨ 'ਚ ਉਨ੍ਹਾਂ ਦੇ ਖੇਤਾਂ ਨੂੰ ਅੱਗ ਲਾ ਦਿੱਤੀ ਗਈ। ਇਸ ਤਰ੍ਹਾਂ ਨਾਲ ਪਰਵਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।' ਪ੍ਰਿਅੰਕਾ ਨੇ ਅੱਗੇ ਕਿਹਾ, 'ਦੋਸ਼ੀ ਪਿੰਡ ਦੇ ਪ੍ਰਧਾਨ ਦਾ ਪੁੱਤਰ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਾ ਪਰਵਾਰ ਭਾਜਪਾ ਨਾਲ ਜੁੜਿਆ ਹੋਇਆ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੀ ਰੱਖਿਆ ਹੋ ਰਹੀ ਹੈ, ਪਹਿਲਾਂ ਵੀ ਇਸ ਤਰ੍ਹਾਂ ਹੁੰਦਾ ਆ ਰਿਹਾ ਹੈ। ਅਪਰਾਧੀ ਬਚਾਏ ਜਾਂਦੇ ਰਹੇ। ਇਸ ਨੂੰ ਰਾਜਨੀਤਕ ਮਾਮਲਾ ਨਾ ਬਣਾਉਂਦੇ ਹੋਏ ਪ੍ਰਸ਼ਾਸਨ ਅਤੇ ਸ਼ਾਸਨ ਨੂੰ ਧਿਆਨ ਦੇਣਾ ਹੋਵੇਗਾ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਜੋ ਅਪਰਾਧੀ ਹਨ, ਉਨ੍ਹਾਂ ਨੂੰ ਕੋਈ ਡਰ ਨਹੀਂ ਹੈ, ਉਹ ਲਗਾਤਾਰ ਘਰ 'ਚ ਜਾ ਕੇ ਧਮਕੀਆਂ ਦੇ ਰਹੇ ਹਨ।' ਪ੍ਰਿਅੰਕਾ ਨੇ ਆਪਣੇ ਟਵੀਟ 'ਤੇ ਲਿਖਿਆ, 'ਮੈਂ ਭਗਵਾਨ ਨੂੰ ਪ੍ਰਾਰਥਨਾ ਕਰਦੀ ਹਾਂ ਕਿ ਉਨਾਵ ਪੀੜਤਾ ਦੇ ਪਰਵਾਰ ਨੂੰ ਇਸ ਦੁੱਖ ਦੀ ਘੜੀ 'ਚ ਹਿੰਮਤ ਦੇਵੇ। ਇਹ ਸਾਡੀ ਸਾਰਿਆਂ ਦੀ ਨਾਕਾਮਯਾਬੀ ਹੈ ਕਿ ਅਸੀਂ ਉਸ ਨੂੰ ਇਨਸਾਫ਼ ਨਹੀਂ ਦੇ ਸਕੇ। ਸਮਾਜਿਕ ਤੌਰ 'ਤੇ ਅਸੀਂ ਸਾਰੇ ਦੋਸ਼ੀ ਹਾਂ, ਪਰ ਇਹ ਉੱਤਰ ਪ੍ਰਦੇਸ਼ 'ਚ ਖੋਖਲੀ ਹੋ ਚੁੱਕੀ ਕਾਨੂੰਨ ਵਿਵਸਥਾ ਨੂੰ ਵੀ ਦਿਖਾਉਂਦੀ ਹੈ।'

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper