Latest News
ਤੇਜ਼ ਹਨੇਰੀ ਨਾਲ ਕਈ ਥਾਈਂ ਮੀਂਹ

Published on 13 Jan, 2020 11:33 AM.


ਜਲੰਧਰ : ਪੰਜਾਬ 'ਚ ਸੋਮਵਾਰ ਨੂੰ ਲੋਹੜੀ ਮੌਕੇ ਮੌਸਮ ਨੇ ਅਚਾਨਕ ਕਰਵਟ ਲੈ ਲਈੇ। ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸ਼ੁਰੂ ਹੋਈ ਬਾਰਿਸ਼ ਨਾਲ ਠੰਢ ਮੁੜ ਤੋਂ ਵਧ ਗਈ ਹੈ। ਇਸ ਦੌਰਾਨ ਜਲੰਧਰ 'ਚ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਚੜ੍ਹ ਆਈਆਂ ਤੇ ਸਵੇਰੇ ਤੋਂ ਹੀ ਰੁਕ-ਰੁਕ ਕੇ ਮੀਂਹ ਸ਼ੁਰੂ ਹੋ ਗਿਆ। ਚੰਡੀਗੜ੍ਹ ਵਿੱਚ ਦੁਪਹਿਰ ਸਮੇਂ ਤੇਜ਼ ਬਾਰਿਸ਼ ਸ਼ੁਰੂ ਹੋਈ। ਇਸ ਤੋਂ ਇਲਾਵਾ ਤੇਜ਼ ਹਵਾਵਾਂ ਨੇ ਵੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰ ਦਿੱਤਾ।
ਦਿੱਲੀ ਸਮੇਤ ਉਤਰ ਭਾਰਤ 'ਚ ਠੰਢ ਤੋਂ ਹਾਲੇ ਕੋਈ ਰਾਹਤ ਦੇ ਸੰਕੇਤ ਨਹੀਂ, ਪਹਾੜੀ ਸੂਬਿਆਂ 'ਚ ਮੰਗਲਵਾਰ ਤੋਂ ਬਾਅਦ ਮੌਸਮ 'ਚ ਤਬਦੀਲੀ ਹੋਣ ਦੀ ਸੰਭਾਵਨਾ ਹੈ। ਕਸ਼ਮੀਰ ਘਾਟੀ ਸੋਮਵਾਰ ਨੂੰ ਬਰਫ਼ ਦੀ ਮੋਟੀ ਚਾਦਰ 'ਚ ਲਿਪਟੀ ਰਹੀ ਅਤੇ ਭਾਰੀ ਬਰਫ਼ਬਾਰੀ ਕਾਰਨ ਜਨਜੀਵਨ ਪ੍ਰਭਾਵਤ ਹੋ ਗਿਆ। ਘਾਟੀ ਦੇ ਮੈਦਾਨੀ ਅਤੇ ਉੱਚੇ ਪਹਾੜੀ ਇਲਾਕਿਆਂ 'ਚ ਭਾਰੀ ਬਰਫ਼ਬਾਰੀ ਹੋਈ ਹੈ। ਸ੍ਰੀਨਗਰ 'ਚ 12 ਸੈਂਟੀਮੀਟਰ, ਗੁਲਮਰਗ 'ਚ 27 ਸੈਂਟੀਮੀਟਰ ਅਤੇ ਪਹਿਲਗਾਮ 'ਚ 21.5 ਸੈਂਟੀਮੀਟਰ ਬਰਬਫ਼ਾਰੀ ਹੋਈ। ਪੰਜਾਬ ਸਮੇਤ ਦਿੱਲੀ, ਹਰਿਆਣਾ, ਬਿਹਾਰ, ਝਾਰਖੰਡ 'ਚ ਠੰਢ ਤੋਂ ਹਾਲੇ ਰਾਹਤ ਲਈ ਲੋਕਾਂ ਨੂੰ ਇੰਤਜ਼ਾਰ ਕਰਨਾ ਹੋਵੇਗਾ। ਰਾਜਸਥਾਨ, ਗੁਜਰਾਤ ਵਰਗੇ ਸੂਬਿਆਂ 'ਚ ਘੱਟੋ-ਘੱਟ ਤਾਪਮਾਨ 'ਚ ਵਾਧੇ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ 'ਚ ਤਾਪਮਾਨ ਵਿੱਚ ਗਿਰਾਵਟ ਆਈ ਹੈ। ਸ੍ਰੀਨਗਰ 'ਚ ਰਾਤ ਦਾ ਤਾਪਮਾਨ ਜ਼ੀਰੋ ਤੋਂ 1.8 ਡਿਗਰੀ ਸੈਲਸੀਅਸ ਦਰਜ ਕੀਤਾ ਕੀਤਾ ਗਿਆ।
ਮਮਦੋਟ (ਜੋਗਿੰਦਰ ਸਿੰਘ ਭੋਲਾ) : ਜ਼ਿਲ੍ਹਾ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਦੇ ਪਿੰਡਾਂ ਅੰਦਰ ਲੋਹੜੀ ਵਾਲੇ ਦਿਨ ਸਵੇਰੇ ਹੋਈ ਬਾਰਿਸ਼ ਜਿੱਥੇ ਕਣਕ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ, ਉੁਥੇ ਹੀ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਵੱਲੋਂ ਬੀਜੀਆਂ ਸਬਜ਼ੀਆਂ ਤਬਾਹ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ 'ਤੇ ਉਦਾਸੀ ਜਿਹੀ ਛਾ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਬਲਵਿੰਦਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ, ਭਾਗ ਸਿੰਘ ਕਾਲੂ ਅਰਾਈ ਹਿਠਾੜ, ਮਹਿੰਦਰ ਸਿੰਘ ਵਾਸੀ ਹਜ਼ਾਰਾ ਸਿੰਘ ਵਾਲਾ, ਪਰਮਜੀਤ ਸਿੰਘ ਵਾਸੀ ਲੱਖਾ ਸਿੰਘ ਆਦਿ ਨੇ ਦੱਸਿਆ ਕਿ ਉਹਨਾਂ ਨੇ ਗਰਮੀ ਰੁੱਤ ਦੀਆਂ ਅਗੇਤੀਆਂ ਸਬਜ਼ੀਆਂ ਤਰਪਾਲ ਕੇ ਬੀਜੀਆਂ ਸਨ, ਜੋ ਇਸ ਵਾਰ ਜ਼ਿਆਦਾ ਠੰਢ ਅਤੇ ਕੋਹਰਾਂ ਅਤੇ ਵਾਰ-ਵਾਰ ਮੀਂਹ ਪੈਣ ਕਾਰਨ ਸਭ ਸਬਜ਼ੀਆਂ ਤਬਾਹ ਹੋ ਗਈਆਂ ਹਨ, ਇਸ ਇਲਾਕੇ ਅੰਦਰ ਸਰਹੱਦੀ ਕਿਸਾਨਾਂ ਵੱਲੋਂ ਮਟਰਾਂ ਦੀ ਬੰਬਰ ਫਸਲ ਪੈਦਾ ਕੀਤੀ ਜਾਂਦੀ ਹੈ ਪਰ ਅੱਜ ਪਏ ਤੇਜ਼ ਮੀਂਹ ਅਤੇ ਗੜੇਮਾਰੀ ਕਾਰਨ ਮਟਰਾਂ ਦੀ ਫਸਲ ਦੇ ਝਾੜ 'ਚ ਕਾਫੀ ਅਸਰ ਪਵੇਗਾ। ਉਧਰ ਬਲਾਕ ਮਮਦੋਟ ਦੇ ਪਿੰਡ ਕਾਲੂ ਅਰਾਈ ਹਿਠਾੜ ਵਿਖੇ ਬਲਵੰਤ ਸਿੰਘ ਦੇ ਘਰ ਅਸਮਾਨੀ ਬਿਜਲੀ ਡਿੱਗਣ ਕਾਰਨ ਵਾਸ਼ਿੰਗ ਮਸ਼ੀਨ ਅਤੇ ਹੋਰ ਬਿਜਲੀ ਦੇ ਉਪਕਰਨ ਸੜ ਗਏ ਅਤੇ ਵਿਹੜੇ ਵਿੱਚ ਖੜੀ ਬਕੈਣ ਦੇ ਰੁੱਖ ਨੂੰ ਚੋਟੀ ਉਪਰੋਂ ਚੀਰ ਦਿੱਤਾ, ਜਿਸ ਦੇ ਟੁਕੜੇ ਆਂਢ-ਗੁਆਂਢ ਜਾ ਡਿੱਗੇ, ਕੁਦਰਤ ਦੀ ਮਿਹਰ ਸਦਕਾ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

217 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper