Latest News
ਪ੍ਰਚੂਨ ਮਹਿੰਗਾਈ ਦਰ 7.35 ਫੀਸਦੀ 'ਤੇ ਪੁੱਜੀ

Published on 13 Jan, 2020 11:42 AM.


ਨਵੀਂ ਦਿੱਲੀ : ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਨਾਲ ਦਸੰਬਰ ਵਿਚ ਪ੍ਰਚੂਨ ਮਹਿੰਗਾਈ ਦਰ ਵਧ ਕੇ 7.35 ਫੀਸਦੀ ਤੱਕ ਪੁੱਜ ਗਈ ਸੀ। ਇਹ 65 ਮਹੀਨਿਆਂ ਦੀ ਸਭ ਤੋਂ ਉਤਲੀ ਪੱਧਰ ਹੈ। ਨਵੰਬਰ ਵਿਚ ਇਹ 5.54 ਫੀਸਦੀ ਸੀ। ਇਸ ਤੋਂ ਇਲਾਵਾ ਖੁਰਾਕੀ ਮਹਿੰਗਾਈ ਦਰ ਵੀ ਦਸੰਬਰ ਵਿਚ 14.12 ਫੀਸਦੀ ਹੋ ਗਈ, ਜਦਕਿ ਨਵੰਬਰ ਵਿਚ 10.01 ਫੀਸਦੀ ਸੀ। ਜੁਲਾਈ 2016 ਤੋਂ ਬਾਅਦ ਦਸੰਬਰ ਪਹਿਲਾ ਮਹੀਨਾ ਹੈ, ਜਦੋਂ ਮਹਿੰਗਾਈ ਦਰ ਭਾਰਤੀ ਰਿਜ਼ਰਵ ਬੈਂਕ ਦੇ ਅਪਰ ਲਿਮਿਟ (2-6) ਫੀਸਦੀ ਨੂੰ ਟੱਪ ਗਈ ਹੈ। ਦਰਅਸਲ ਮਹਿੰਗਾਈ ਦੇ ਮੋਰਚੇ 'ਤੇ ਮੋਦੀ ਸਰਕਾਰ ਕੁਝ ਮਹੀਨਿਆਂ ਤੋਂ ਲਗਾਤਾਰ ਪਛੜ ਰਹੀ ਹੈ। ਅਕਤੂਬਰ ਵਿਚ ਪ੍ਰਚੂਨ ਮਹਿੰਗਾਈ ਦਰ 4.62 ਫੀਸਦੀ, ਜਿਹੜੀ ਨਵੰਬਰ ਵਿਚ 5.54 ਫੀਸਦੀ 'ਤੇ ਪੁੱਜ ਗਈ ਸੀ। ਸਤੰਬਰ ਵਿਚ ਇਹ 3.99 ਫੀਸਦੀ ਸੀ। ਅੰਕੜਿਆਂ ਦੀ ਮੰਨੀਏ ਤਾਂ ਪਿਆਜ਼, ਟਮਾਟਰ ਤੇ ਸਬਜ਼ੀਆਂ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਦਸੰਬਰ ਵਿਚ ਮਹਿੰਗਾਈ ਦਰ ਵਿਚ ਇਹ ਉਛਾਲ ਦੇਖਣ ਨੂੰ ਮਿਲਿਆ ਹੈ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ਦੇ ਰੇਟਾਂ ਨੇ ਵੀ ਮਹਿੰਗਾਈ ਵਧਾਉਣ ਵਿਚ ਹਿੱਸਾ ਪਾਇਆ।

19 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper