Latest News
ਦੂਜੇ ਵਿਸ਼ਵ ਯੁੱਧ ਦੇ ਢਾਈ-ਢਾਈ ਕੁਇੰਟਲ ਦੇ ਦੋ ਬੰਬ ਮਿਲੇ

Published on 14 Jan, 2020 10:34 AM.


ਬਰਲਿਨ : ਜਰਮਨੀ ਦੇ ਡਾਰਟਮੁੰਡ ਸ਼ਹਿਰ ਵਿੱਚ ਵਰਲਡ ਵਾਰ ਸੈਕਿੰਡ ਦੇ ਸਮੇਂ ਦੇ ਦੋ ਬੰਬਾਂ ਨੂੰ ਨਕਾਰਾ ਕੀਤਾ ਗਿਆ। ਇਸ ਲਈ ਨੇੜਲੇ ਇਲਾਕਿਆਂ ਤੋਂ ਹਜ਼ਾਰਾਂ ਲੋਕਾਂ ਨੂੰ ਹਟਾਇਆ ਗਿਆ। ਇੱਕ ਬੰਬ ਦਾ ਭਾਰ 330 ਪਾਊਂਡ (ਢਾਈ ਕੁਇੰਟਲ) ਸੀ। ਪ੍ਰਸ਼ਾਸਨ ਨੂੰ ਪਹਿਲਾਂ ਲੱਗਾ ਕਿ ਉਨ੍ਹਾਂ ਚਾਰ ਬੰਬਾਂ ਨੂੰ ਨਕਾਰਾ ਕਰ ਦਿੱਤਾ ਹੈ, ਪਰ ਬਾਅਦ ਵਿੱਚ ਉਨ੍ਹਾਂ ਸਪੱਸ਼ਟ ਕੀਤਾ ਕਿ ਸਿਰਫ਼ ਦੋ ਬੰਬਾਂ ਨੂੰ ਹੀ ਨਕਾਰਾ ਕੀਤਾ ਗਿਆ ਹੈ। ਬੰਬਾਂ ਨੂੰ ਨਕਾਰਾ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਦੋ ਹਸਪਤਾਲਾਂ ਨੂੰ ਖਾਲੀ ਕਰਵਾ ਦਿੱਤਾ। ਉਸੇ ਸਮੇਂ ਸ਼ਹਿਰ ਵਿੱਚ ਲੱਗਭੱਗ 14,000 ਲੋਕਾਂ ਨੂੰ ਉਹ ਖੇਤਰ ਛੱਡਣ ਲਈ ਕਿਹਾ ਗਿਆ, ਜਿਥੋਂ ਬੰਬ ਮਿਲੇ ਸਨ।
ਸ਼ਹਿਰ ਦੇ ਰੇਲਵੇ ਸਟੇਸ਼ਨ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਅਤੇ ਬੰਬਾਂ ਦੇ ਨਕਾਰਾ ਹੋਣ ਤੋਂ ਬਾਅਦ ਰੇਲ ਗੱਡੀਆਂ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਇਹ ਪਤਾ ਲਗਾਉਣ ਲਈ ਹੈਲੀਕਾਪਟਰ ਨਾਲ ਪੂਰੇ ਖੇਤਰ ਵਿੱਚ ਗਸ਼ਤ ਕੀਤੀ ਕਿ ਕੀ ਇਸ ਖੇਤਰ ਵਿੱਚ ਕੋਈ ਵਿਅਕਤੀ ਬਚਿਆ ਤਾਂ ਨਹੀਂ ਹੈ। ਜ਼ਿਕਰਯੋਗ ਹੈ ਕਿ ਯੁੱਧ ਖ਼ਤਮ ਹੋਣ ਤੋਂ ਲੱਗਭੱਗ 75 ਸਾਲ ਬਾਅਦ ਅਜੇ ਵੀ ਜਰਮਨੀ ਵਿੱਚ ਬੰਬ ਮਿਲਦੇ ਹਨ।

175 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper