Latest News
ਰਿਹਾਅ ਹੋਣ ਤੋਂ ਬਾਅਦ ਪ੍ਰੋਟੈੱਸਟਰਾਂ ਕੋਲ ਪੁੱਜੇ ਚੰਦਰਸ਼ੇਖਰ ਆਜ਼ਾਦ

Published on 17 Jan, 2020 11:19 AM.


ਨਵੀਂ ਦਿੱਲੀ : ਤਿਹਾੜ ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਭੀਮ ਆਰਮੀ ਦੇ ਚੀਫ ਚੰਦਰਸ਼ੇਖਰ ਆਜ਼ਾਦ ਸ਼ੁੱਕਰਵਾਰ ਇਤਿਹਾਸਕ ਜਾਮਾ ਮਸਜਿਦ ਪੁੱਜੇ ਅਤੇ ਆਪਣੇ ਹਮਾਇਤੀਆਂ ਤੇ ਸਥਾਨਕ ਲੋਕਾਂ ਦਰਮਿਆਨ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ। ਨਾਗਰਿਕਤਾ ਸੋਧ ਕਾਨੂੰਨ ਨੂੰ ਕਾਲਾ ਕਾਨੂੰਨ ਗਰਦਾਨਦਿਆਂ ਕਿਹਾ ਕਿ ਦੇਸ਼ ਨੂੰ ਇਕਮੁੱਠ ਰੱਖਣ ਤੋਂ ਵੱਡੀ ਕੋਈ ਗੱਲ ਨਹੀਂ। ਜਾਮਾ ਮਸਜਿਦ 'ਤੇ ਕਾਨੂੰਨ ਖਿਲਾਫ ਹਰ ਸ਼ੁੱਕਰਵਾਰ ਨੂੰ ਪ੍ਰੋਟੈੱਸਟ ਹੁੰਦਾ ਹੈ। ਆਜ਼ਾਦ ਨੇ ਸ਼ਾਹੀਨ ਬਾਗ, ਜਾਮੀਆ ਮਿਲੀਆ ਇਸਲਾਮੀਆ ਤੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿਚ ਪ੍ਰੋਟੈੱਸਟ 'ਚ ਹਿੱਸਾ ਲੈ ਰਹੀਆਂ ਬੀਬੀਆਂ ਦੀ ਸ਼ਲਾਘਾ ਕੀਤੀ। ਉਨ੍ਹਾ ਕਿਹਾ ਕਿ ਸੀ ਏ ਏ ਖਿਲਾਫ ਲਹਿਰ ਦੇਸ਼ ਦਾ ਭਵਿੱਖ ਸੁਰੱਖਿਅਤ ਬਣਾਉਣ ਲਈ ਹੈ। ਜਾਮਾ ਮਸਜਿਦ ਆਉਣ ਤੋਂ ਪਹਿਲਾਂ ਉਹ ਭਗਵਾਨ ਵਾਲਮੀਕ ਮੰਦਰ ਤੇ ਗੁਰਦਵਾਰਾ ਬੰਗਲਾ ਸਾਹਿਬ ਵੀ ਗਏ। ਜੱਜ ਨੇ ਉਨ੍ਹਾ ਨੂੰ ਜ਼ਮਾਨਤ ਦਿੰਦਿਆਂ ਸ਼ੁੱਕਰਵਾਰ ਰਾਤ 9 ਵਜੇ ਤੋਂ ਬਾਅਦ ਚਾਰ ਹਫਤਿਆਂ ਲਈ ਦਿੱਲੀ ਤੋਂ ਬਾਹਰ ਰਹਿਣ ਦਾ ਹੁਕਮ ਦਿੱਤਾ ਸੀ।

157 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper