Latest News
ਪ੍ਰੋ. ਸੁਰਜੀਤ ਹਾਂਸ ਨਹੀਂ ਰਹੇ

Published on 17 Jan, 2020 11:20 AM.


ਚੰਡੀਗੜ੍ਹ : ਸ਼ੈਕਸਪੀਅਰ ਦੀਆਂ ਸਾਰੀਆਂ ਲਿਖਤਾਂ ਪੰਜਾਬੀ ਵਿਚ ਤਰਜਮਾ ਕਰਨ ਵਾਲੇ ਪ੍ਰੋਫੈਸਰ ਸੁਰਜੀਤ ਹਾਂਸ (89) ਦਾ ਸ਼ੁੱਕਰਵਾਰ ਸਵੇਰੇ ਮੁਹਾਲੀ 'ਚ ਦਿਹਾਂਤ ਹੋ ਗਿਆ। ਉਨ੍ਹਾ ਦੀ ਸਿਹਤ ਕੁਝ ਸਮੇਂ ਤੋਂ ਠੀਕ ਨਹੀਂ ਸੀ ਚੱਲ ਰਹੀ। ਪੰਜਾਬੀ ਸਾਹਿਤ ਅਕਾਦਮੀ ਤੇ ਚੰਡੀਗੜ੍ਹ ਸਾਹਿਤ ਅਕਾਦਮੀ ਪੁਰਸਕਾਰਾਂ ਨਾਲ ਸਨਮਾਨਤ ਪ੍ਰੋ. ਹਾਂਸ ਨੇ 70 ਤੋਂ ਵੱਧ ਕਿਤਾਬਾਂ ਲਿਖੀਆਂ। ਉਨ੍ਹਾ ਦੀ ਕਿਤਾਬ 'ਮਿੱਟੀ ਦੀ ਢੇਰੀ' ਵੀ ਖੂਬ ਸਲਾਹੀ ਗਈ ਸੀ। ਉਨ੍ਹਾ ਦਾ ਆਖਰੀ ਸਾਹਿਤਕ ਕਾਰਜ ਮਨੁੱਖ ਦੇ ਵਿਕਾਸ ਬਾਰੇ ਡਾਰਵਿਨ ਸਿਧਾਂਤ ਤੇ ਕਾਵਿ ਸੰਗ੍ਰਹਿ 'ਮ੍ਰਿਤ ਦਾ ਸੁਫਨਾ' ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੋ. ਸੁਰਜੀਤ ਹਾਂਸ ਦੇ ਦੇਹਾਂਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਮੁੱਖ ਮੰਤਰੀ ਨੇ ਪ੍ਰੋ. ਹਾਂਸ ਦੀ ਮੌਤ ਨੂੰ ਸਾਹਿਤਕ ਖਿੱਤਿਆਂ ਵਿਚ ਕਦੇ ਨਾ ਪੂਰਿਆ ਜਾਣ ਵਾਲਾ ਇਕ ਖਲਾਅ ਦੱਸਿਆ। ਉਨ੍ਹਾ ਇਸ ਔਖੀ ਘੜੀ ਵਿੱਚ ਦੁਖੀ ਪਰਵਾਰ ਨਾਲ ਦਿੱਲੀ ਹਮਦਰਦੀ ਪ੍ਰਗਟਾਈ। ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪ੍ਰੋ. ਹਾਂਸ ਦੀ ਮੌਤ 'ਤੇ ਦੁੱਖ ਪ੍ਰਗਟਾਇਆ।

48 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper