Latest News
ਦਿਨਕਰ ਗੁਪਤਾ ਦੀ ਡੀ ਜੀ ਪੀ ਵਜੋਂ ਨਿਯੁਕਤੀ ਰੱਦ

Published on 17 Jan, 2020 11:23 AM.


ਚੰਡੀਗੜ੍ਹ : ਸੈਂਟਰਲ ਐਡਮਨਿਟ੍ਰੇਟਿਵ ਟ੍ਰਿਬਿਊਨਲ (ਕੈਟ) ਨੇ ਦਿਨਕਰ ਗੁਪਤਾ ਦੀ ਡੀ ਜੀ ਪੀ ਵਜੋਂ ਨਿਯੁਕਤੀ ਨੂੰ ਸ਼ੁੱਕਰਵਾਰ ਰੱਦ ਕਰ ਦਿੱਤਾ। ਚੇਅਰਮੈਨ ਐੱਲ ਨਰਸਿਮ੍ਹਾ ਰੈਡੀ ਤੇ ਅੱੈਮ ਜਮਸ਼ੇਦ 'ਤੇ ਅਧਾਰਤ ਦੋ ਮੈਂਬਰੀ ਬੈਂਚ ਨੇ ਇਹ ਫੈਸਲਾ ਸੀਨੀਅਰ ਆਈ ਪੀ ਐੱਸ ਅਫਸਰਾਂ ਸਿਧਾਰਥ ਚੱਟੋਪਾਧਿਆਇ ਤੇ ਮੁਹੰਮਦ ਮੁਸਤਫਾ ਦੀ ਅਪੀਲ 'ਤੇ ਸੁਣਾਇਆ। ਉਨ੍ਹਾਂ ਨੇ 1987 ਬੈਚ ਦੇ ਅਫਸਰ ਗੁਪਤਾ ਨੂੰ ਪੰਜ ਸੀਨੀਅਰ ਅਫਸਰਾਂ ਨੂੰ ਨਜ਼ਰਅੰਦਾਜ਼ ਕਰਕੇ ਡੀ ਜੀ ਬਣਾਉਣ ਨੂੰ ਚੈਲੰਜ ਕੀਤਾ ਸੀ। ਮੁਸਤਫਾ ਤੇ ਚੱਟੋਪਾਧਿਆਇ ਤੋਂ ਇਲਾਵਾ ਹਰਦੀਪ ਢਿੱਲੋਂ, ਜਸਮਿੰਦਰ ਸਿੰਘ ਤੇ ਸਾਮੰਤ ਗੋਇਲ ਉਨ੍ਹਾ ਤੋਂ ਸੀਨੀਅਰ ਸਨ। ਗੁਪਤਾ ਨੂੰ ਸੁਰੇਸ਼ ਅਰੋੜਾ ਦੇ ਰਿਟਾਇਰ ਹੋਣ 'ਤੇ 7 ਫਰਵਰੀ 2019 ਨੂੰ ਦੋ ਸਾਲ ਲਈ ਡੀ ਜੀ ਬਣਾਇਆ ਗਿਆ ਸੀ। 'ਕੈਟ' ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ ਪੀ ਐੱਸ ਸੀ) ਤੇ ਇਮਪੈਨਲਮੈਂਟ ਕਮੇਟੀ ਨੂੰ ਡੀ ਜੀ ਪੀ ਨਿਯੁਕਤ ਕਰਨ ਲਈ ਤਿੰਨ ਸੀਨੀਅਰ-ਮੋਸਟ ਅਫਸਰਾਂ ਦਾ ਨਵਾਂ ਪੈਨਲ ਬਣਾਉਣ ਤੇ ਇਹ ਕੰਮ ਚਾਰ ਹਫਤਿਆਂ ਵਿਚ ਮੁਕੰਮਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਕੈਟ ਦੇ ਫੈਸਲੇ 'ਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਕੈਟ, ਯੂ ਪੀ ਐੱਸ ਸੀ ਤੇ ਅਫਸਰ (ਗੁਪਤਾ) ਨੂੰ ਆਪਸ ਵਿਚ ਸੁਲਝਾਉਣਾ ਪੈਣਾ। ਤਾਂ ਵੀ, ਉਨ੍ਹਾ ਕਿਹਾ ਕਿ ਗੁਪਤਾ ਡੀ ਜੀ ਬਣੇ ਰਹਿਣਗੇ।
ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਡੀ ਜੀ ਪੀ ਮੁਸਤਫਾ ਨੇ ਕਿਹਾ ਸੀ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਉਨ੍ਹਾ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਚੱਟੋਪਾਧਿਆਇ ਨੇ ਵੀ ਆਪਣੀ ਅਰਜ਼ੀ ਵਿਚ ਇਹੀ ਕਿਹਾ ਸੀ।

402 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper