Latest News
ਸੈਲਫੀਬਾਜ਼ਾਂ ਨੇ ਕਰਵਾ ਦੇਣਾ ਸੀ ਵੱਡਾ ਹਾਦਸਾ

Published on 23 Jan, 2020 11:11 AM.


ਨਵੀਂ ਦਿੱਲੀ : ਤਕਨੀਕੀ ਨੁਕਸ ਕਾਰਨ ਐੱਨ ਸੀ ਸੀ ਦੇ ਦੋ ਸੀਟਾਂ ਵਾਲੇ ਟਰੇਨਿੰਗ ਜਹਾਜ਼ ਨੂੰ ਵੀਰਵਾਰ ਬਾਅਦ ਦੁਪਹਿਰ ਲੱਗਭੱਗ ਪੌਣੇ ਦੋ ਵਜੇ ਈਸਟਰਨ ਪੇਰੀਫੇਰਲ ਅੱੈਕਸਪ੍ਰੈੱਸ ਵੇ 'ਤੇ ਗਾਜ਼ੀਆਬਾਦ ਦੇ ਪਿੰਡ ਦੁਹਾਈ ਕੋਲ ਹੰਗਾਮੀ ਉਤਰਨਾ ਪਿਆ। ਉਸ ਦਾ ਇਕ ਪਰ ਨੁਕਸਾਨਿਆ ਗਿਆ, ਪਰ ਉਸ ਵਿਚਲੇ ਸਵਾਰਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਾ। ਜਹਾਜ਼ ਬਰੇਲੀ ਤੋਂ ਉੱਡਿਆ ਸੀ ਤੇ ਉਸ ਨੇ ਹਾਦਸੇ ਵਾਲੀ ਥਾਂ ਤੋਂ 10 ਕੁ ਕਿਲੋਮੀਟਰ ਦੂਰ ਏਅਰ ਫੋਰਸ ਦੇ ਹਿੰਡਨ ਹਵਾਈ ਅੱਡੇ 'ਤੇ ਉਤਰਨਾ ਸੀ। ਸਿਕਸ ਲੇਨ ਵਾਲਾ 135 ਕਿਲੋਮੀਟਰ ਲੰਮਾ ਕੁੰਡਲੀ-ਗਾਜ਼ੀਆਬਾਦ-ਪਲਵਲ ਐੱਕਸਪ੍ਰੱੈਸ ਵੇ ਦਿੱਲੀ ਤੋਂ ਕਰੀਬ 50 ਕਿਲੋਮੀਟਰ ਦੂਰ ਹੈ। ਹਾਦਸੇ ਦਾ ਸ਼ਿਕਾਰ ਜ਼ੇਨਿਥ ਐੱਸ ਟੀ ਓ ਐੱਲ ਸੀ ਐੱਚ 701 ਜਹਾਜ਼ ਇਕ ਘੰਟੇ ਵਿਚ ਵੱਧ ਤੋਂ ਵੱਧ ਕਰੀਬ 135 ਕਿਲੋਮੀਟਰ ਸਫਰ ਤੈਅ ਕਰਦਾ ਹੈ।
ਇਸ ਹਾਦਸੇ ਤੋਂ ਬਾਅਦ ਇਕ ਹੋਰ ਹਾਦਸਾ ਹੁੰਦਾ ਬਚਿਆ। ਹਿੰਡਨ ਬੇਸ ਤੋਂ ਮਦਦ ਲਈ ਆਏ ਹੈਲੀਕਾਪਟਰ ਨੂੰ ਭੀੜ ਕਾਰਨ ਖੇਤ ਵਿਚ ਉਤਾਰਨਾ ਪਿਆ। ਲੋਕ ਜ਼ਿੰਮੇਵਾਰੀ ਸਮਝਣ ਦੀ ਥਾਂ ਪਹਿਲਾਂ ਡਿੱਗੇ ਜਹਾਜ਼ ਦੀਆਂ ਸੈਲਫੀਆਂ ਲੈਣ ਵਿਚ ਮਸਤ ਰਹੇ। ਐੱਕਸਪ੍ਰੈੱਸ ਵੇ 'ਤੇ ਏਨੀ ਭੀੜ ਸੀ ਕਿ ਹੈਲੀਕਾਪਟਰ ਨੂੰ ਲੈਂਡਿੰਗ ਲਈ ਥਾਂ ਨਹੀਂ ਮਿਲੀ। ਲੋਕ ਫਿਰ ਉਸ ਨਾਲ ਜਾ ਕੇ ਸੈਲਫੀਆਂ ਲੈਣ ਲੱਗੇ।

305 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper