Latest News
644 ਅੱਤਵਾਦੀਆਂ ਨੇ ਕੀਤਾ ਆਤਮ-ਸਮਰਪਣ

Published on 23 Jan, 2020 11:12 AM.


ਗੁਹਾਟੀ : ਅਸਾਮ 'ਚ ਵੱਡੀ ਗਿਣਤੀ ਵਿੱਚ ਅੱਤਵਾਦੀਆਂ ਨੇ ਆਤਮ-ਸਮਰਪਣ ਕੀਤਾ ਹੈ। ਮੁੱਖ ਮੰਤਰੀ ਸਰਬਾਨੰਦ ਸੋਨੋਵਾਲ ਦੀ ਮੌਜੂਦਗੀ 'ਚ ਅਸਾਮ ਵਿੱਚ 8 ਪਾਬੰਦੀਸ਼ੁਦਾ ਸੰਗਠਨਾਂ ਦੇ 644 ਅੱਤਵਾਦੀਆਂ ਨੇ ਵੀਰਵਾਰ ਨੂੰ 177 ਹਥਿਆਰਾਂ ਨਾਲ ਆਤਮ-ਸਮਰਪਣ ਕੀਤਾ। ਪੁਲਸ ਨੇ ਕਿਹਾ ਕਿ ਉਲਫ਼ਾ (ਆਈ), ਐੱਨ ਡੀ ਐੱਫ ਬੀ, ਆਰ ਐੱਨ ਐੱਲ ਐੱਫ, ਕੇ ਐੱਲ ਓ, ਭਾਕਪਾ (ਮਾਓਵਾਦੀ), ਐੱਨ ਐੱਸ ਐੱਲ ਏ, ਏ ਡੀ ਐੱਫ ਅਤੇ ਐੱਨ ਐੱਲ ਐੱਫ ਬੀ ਦੇ ਮੈਂਬਰਾਂ ਨੇ ਇੱਕ ਸਮਾਗਮ 'ਚ ਅਸਾਮ ਦੇ ਮੁੱਖ ਮੰਤਰੀ ਸੋਨੋਵਾਲ ਦੀ ਹਾਜ਼ਰੀ 'ਚ ਆਤਮ-ਸਮਰਪਣ ਕੀਤਾ। ਡਾਇਰੈਕਟਰ ਜਨਰਲ ਆਫ ਪੁਲਸ ਜੋਤੀ ਮਹੰਤ ਨੇ ਪੱਤਰਕਾਰਾਂ ਨੂੰ ਦੱਸਿਆ, 'ਸੂਬੇ ਅਤੇ ਅਸਾਮ ਪੁਲਸ ਲਈ ਅੱਜ ਮਹੱਤਵਪੂਰਨ ਦਿਨ ਹੈ। ਅੱਠ ਅੱਤਵਾਦੀ ਸੰਗਠਨਾਂ ਦੇ ਕੁੱਲ 644 ਕਾਰਕੁਨਾਂ ਅਤੇ ਨੇਤਾਵਾਂ ਨੇ ਆਤਮ-ਸਮਰਪਣ ਕਰ ਦਿੱਤਾ ਹੈ।' ਉਨ੍ਹਾ ਕਿਹਾ ਕਿ ਅਜੋਕੇ ਸਮੇਂ 'ਚ ਏਨੀ ਵੱਡੀ ਗਿਣਤੀ ਵਿੱਚ ਮਾਓਵਾਦੀਆਂ ਨੇ ਆਤਮ-ਸਮਰਪਣ ਕੀਤਾ ਹੈ।

396 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper