Latest News
ਅਮਰੀਕੀ ਕੁੱਕੜਾਂ ਦੀਆਂ ਟੰਗਾਂ ਵਿਕਣਗੀਆਂ ਹੁਣ ਭਾਰਤ 'ਚ

Published on 14 Feb, 2020 11:24 AM.


ਨਵੀਂ ਦਿੱਲੀ : ਕੌਮਾਂਤਰੀ ਖਬਰ ਏਜੰਸੀ ਰਾਇਟਰਜ਼ ਦੀ ਖਬਰ ਹੈ ਕਿ ਭਾਰਤ ਸਰਕਾਰ ਨੇ ਅਮਰੀਕਾ ਲਈ ਡੇਅਰੀ ਤੇ ਪੋਲਟਰੀ ਬਜ਼ਾਰ ਖੋਲ੍ਹਣ ਦਾ ਫੈਸਲਾ ਲਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਭਾਰਤ ਸਰਕਾਰ ਨੇ ਅਮਰੀਕਾ ਤੋਂ ਚਿਕਨ ਲੈੱਗਜ਼ ਤੇ ਟਰਕੀ, ਬਲੂਬੇਰੀ ਤੇ ਚੈਰੀ ਦਰਾਮਦ ਕਰਨ ਦਾ ਫੈਸਲਾ ਕੀਤਾ ਹੈ।
ਚਿਕਨ ਲੈੱਗਜ਼ 'ਤੇ 100 ਫੀਸਦੀ ਦੀ ਥਾਂ 25 ਫੀਸਦੀ ਟੈਰਿਫ ਲੱਗੇਗਾ, ਹਾਲਾਂਕਿ ਅਮਰੀਕਾ 10 ਫੀਸਦੀ ਚਾਹੁੰਦਾ ਹੈ। ਡੇਅਰੀ ਮਾਰਕਿਟ ਵਿਚ ਵੀ ਅਮਰੀਕਾ ਦੀ ਐਂਟਰੀ ਹੋ ਸਕਦੀ ਹੈ। ਭਾਰਤ ਦੁੱਧ ਦਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਪਿੰਡਾਂ ਵਿਚ 8 ਕਰੋੜ ਪਰਵਾਰਾਂ ਲਈ ਪਸ਼ੂ ਪਾਲਣ ਜੀਵਨ ਦਾ ਆਧਾਰ ਹੈ, ਇਸੇ ਕਰਕੇ ਵਿਦੇਸ਼ੀ ਡੇਅਰੀ ਉਤਪਾਦਾਂ ਦੀ ਦਰਾਮਦ ਘੱਟ ਕੀਤੀ ਜਾਂਦੀ ਸੀ, ਪਰ ਮੋਦੀ ਨਹੀਂ ਚਾਹੁੰਦੇ ਕਿ ਅਮਰੀਕਾ ਨਾਲ ਵਪਾਰਕ ਰਿਸ਼ਤੇ ਕਮਜ਼ੋਰ ਹੋਣ। ਅਮਰੀਕਾ ਚੀਨ ਤੋਂ ਬਾਅਦ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਹੈ। ਅਮਰੀਕੀ ਰਾਸ਼ਟਰਪਤੀ ਟਰੰਪ 24-25 ਫਰਵਰੀ ਨੂੰ ਭਾਰਤ ਦਾ ਦੌਰਾ ਕਰ ਰਹੇ ਹਨ।

188 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper