Latest News
ਸੀ ਏ ਏ ਨਾਲ ਲੋਕਾਂ ਦੇ ਦੇਸ਼ੋਂ ਵਿਰਵੇ ਹੋ ਜਾਣ ਦਾ ਖਤਰਾ : ਗੁਤਰੇਸ

Published on 19 Feb, 2020 11:53 AM.


ਨਵੀਂ ਦਿੱਲੀ : ਪਾਕਿਸਤਾਨ ਦਾ ਦੌਰਾ ਕਰਨ ਵਾਲੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਤੋਨੀਓ ਗੁਤਰੇਸ ਨੇ ਜੰਮੂ-ਕਸ਼ਮੀਰ ਦੇ ਬਾਅਦ ਨਾਗਰਿਕਤਾ ਸੋਧ ਕਾਨੂੰਨ (ਸੀ ਏ ਏ) ਨੂੰ ਲੈ ਕੇ ਕਿਹਾ ਹੈ ਕਿ ਇਸ ਨਾਲ ਲੱਖਾਂ ਲੋਕਾਂ ਦੇ ਦੇਸ਼ ਤੋਂ ਵਿਰਵੇ ਹੋ ਜਾਣ ਦਾ ਖਤਰਾ ਹੈ। ਇਨ੍ਹਾਂ ਵਿਚ ਬਹੁਤੇ ਮੁਸਲਮ ਹਨ। ਉਹ ਇਸਨੂੰ ਲੈ ਕੇ ਚਿੰਤਤ ਹਨ।
ਪਾਕਿਸਤਾਨੀ ਅਖਬਾਰ 'ਦੀ ਡਾਅਨ' ਨੇ ਇਕ ਇੰਟਰਵਿਊ ਵਿਚ ਉਨ੍ਹਾ ਤੋਂ ਪੁੱਛਿਆ ਸੀ ਕਿ ਕੀ ਉਹ ਭਾਰਤ ਵਿਚ ਘਟਗਿਣਤੀਆਂ ਪ੍ਰਤੀ ਵਧ ਰਹੇ ਵਿਤਕਰੇ ਤੋਂ ਚਿੰਤਤ ਹਨ। ਗੁਤਰੇਸ ਨੇ ਕਿਹਾ, ''ਜਦੋਂ ਨਾਗਰਿਕਤਾ ਸੰਬੰਧੀ ਕਾਨੂੰਨਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ ਤਾਂ ਜਤਨ ਕੀਤੇ ਜਾਂਦੇ ਹਨ ਕਿ ਅਜਿਹਾ ਨਾ ਹੋਵੇ ਕਿ ਕਿਸੇ ਦਾ ਕੋਈ ਦੇਸ਼ ਹੀ ਨਾ ਰਹੇ। ਇਹ ਯਕੀਨੀ ਹੋਣਾ ਚਾਹੀਦਾ ਹੈ ਕਿ ਦੁਨੀਆ ਦਾ ਹਰ ਨਾਗਰਿਕ ਕਿਸੇ ਨਾ ਕਿਸੇ ਦੇਸ਼ ਦਾ ਨਾਗਰਿਕ ਵੀ ਹੋਵੇ।''
ਇਸਤੋਂ ਪਹਿਲਾਂ ਗੁਤਰੇਸ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ। ਭਾਰਤ ਨੇ ਇਸਨੂੰ ਰੱਦ ਕਰਦਿਆਂ ਕਿਹਾ ਸੀ ਕਿ ਕਸ਼ਮੀਰ ਦੁਵੱਲਾ ਮਾਮਲਾ ਹੈ ਤੇ ਕਿਸੇ ਤੀਜੇ ਵੱਲੋਂ ਵਿਚਲੋਗੀ ਕਰਨ ਦਾ ਸਵਾਲ ਹੀ ਨਹੀਂ ਉਠਦਾ।

258 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper