Latest News
ਟਰੰਪ ਦੇ ਸਵਾਗਤ 'ਤੇ 100 ਕਰੋੜ ਖਰਚਣ ਵਾਲੀ ਕਮੇਟੀ 'ਚ ਗੋਲਮਾਲ : ਪ੍ਰਿਅੰਕਾ

Published on 22 Feb, 2020 11:39 AM.


ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਦਿਨਾ ਭਾਰਤ ਦੌਰੇ 'ਤੇ 24 ਫਰਵਰੀ ਨੂੰ ਗੁਜਰਾਤ ਦੇ ਅਹਿਮਦਾਬਾਦ ਪਹੁੰਚਣਗੇ। ਟਰੰਪ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਨੂੰ ਅੰਤਮ ਰੂਪ ਦਿੱਤਾ ਜਾ ਰਿਹਾ। ਇਸ ਪ੍ਰੋਗਰਾਮ ਨੂੰ ਅਮਰੀਕਾ ਦੇ ਹਿਊਸਟਨ 'ਚ ਹੋਏ 'ਹਾਊਡੀ ਮੋਦੀ' ਪ੍ਰੋਗਰਾਮ ਦੀ ਤਰ੍ਹਾਂ ਬਣਾਉਣ ਦੀ ਤਿਆਰੀ ਹੋ ਰਹੀ ਹੈ। 'ਹਾਊਡੀ ਮੋਦੀ' ਪ੍ਰੋਗਰਾਮ ਨੂੰ ਟੈਕਸਾਸ ਇੰਡੀਆ ਫੋਰਮ ਨੇ ਆਯੋਜਿਤ ਕਰਵਾਇਆ ਸੀ। ਇਸ ਤਰ੍ਹਾਂ 'ਨਮਸਤੇ ਟਰੰਪ' ਸਮਾਰੋਹ ਦਾ ਆਯੋਜਨ 'ਡੋਨਾਲਡ ਟਰੰਪ ਨਾਗਰਿਕ ਅਭਿਨੰਦਨ ਕਮੇਟੀ' ਨੇ ਕੀਤਾ ਹੈ, ਪਰ ਇਸ ਕਮੇਟੀ ਨੂੰ ਲੈ ਕੇ ਸਵਾਲ ਉਠਣ ਲੱਗੇ ਹਨ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਇਸ 'ਤੇ ਸਰਕਾਰ ਨੂੰ ਘੇਰਿਆ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਕਰਕੇ ਕਿਹਾ, 'ਰਾਸ਼ਟਰਪਤੀ ਟਰੰਪ ਦੇ ਆਉਣ 'ਤੇ 100 ਕਰੋੜ ਰੁਪਏ ਖਰਚ ਹੋ ਰਹੇ ਹਨ, ਪਰ ਇਹ ਪੈਸਾ ਇੱਕ ਕਮੇਟੀ ਜ਼ਰੀਏ ਖਰਚ ਹੋ ਰਿਹਾ ਹੈ। ਕਮੇਟੀ ਦੇ ਮੈਂਬਰਾਂ ਨੂੰ ਪਤਾ ਹੀ ਨਹੀਂ ਕਿ ਉਹ ਇਸ ਦੇ ਮੈਂਬਰ ਹਨ। ਕੀ ਦੇਸ਼ ਨੂੰ ਇਹ ਜਾਨਣ ਦਾ ਹੱਕ ਨਹੀਂ ਕਿ ਕਿਸ ਮੰਤਰਾਲੇ ਨੇ ਕਮੇਟੀ ਨੂੰ ਕਿੰਨਾ ਪੈਸਾ ਦਿੱਤਾ? ਕਮੇਟੀ ਦੀ ਆੜ 'ਚ ਸਰਕਾਰ ਕੀ ਗੋਲਮਾਲ ਕਰ ਰਹੀ ਹੈ? '

221 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper