Latest News
ਪੀ ਜੀ 'ਚ ਲੱਗੀ ਅੱਗ, 3 ਕੁੜੀਆਂ ਦੀ ਮੌਤ

Published on 22 Feb, 2020 11:40 AM.


ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ 32 ਦੇ ਇੱਕ ਪੀ ਜੀ 'ਚ ਅੱਗ ਲੱਗਣ ਕਾਰਨ 3 ਲੜਕੀਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ, ਜਦਕਿ ਦੋ ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਇਹਨਾਂ ਸਾਰੀਆਂ ਲੜਕੀਆਂ ਦੀ ਉਮਰ 17 ਤੋਂ 22 ਸਾਲ ਦੱਸੀ ਜਾ ਰਹੀ ਹੈ।
ਇਸ ਪੀ ਜੀ 'ਚ ਕੁਲ 20 ਤੋਂ 25 ਲੜਕੀਆਂ ਰਹਿੰਦੀਆਂ ਸਨ। ਜਦੋਂ ਇਹ ਘਟਨਾ ਵਾਪਰੀ, ਉਸ ਵਕਤ ਪੀ ਜੀ 'ਚ ਚਾਰ ਲੜਕੀਆਂ ਹੀ ਮੌਜੂਦ ਸਨ। ਅੱਗ ਤੋਂ ਬਚਣ ਲਈ ਲੜਕੀਆਂ ਨੇ ਆਪਣੇ ਆਪ ਨੂੰ ਬੈੱਡ ਹੇਠਾਂ ਲੁਕਾ ਲਿਆ, ਪਰ ਅੱਗ ਏਨੀ ਘਾਤਕ ਸੀ ਕਿ ਉਸ ਨੇ ਉਨ੍ਹਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਅਤੇ ਉਹ ਝੁਲਸ ਗਈਆਂ। ਇੱਕ ਲੜਕੀ ਨੇ ਜਾਨ ਬਚਾਉਣ ਲਈ ਬਾਲਕੋਨੀ ਤੋਂ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖਮੀ ਹੋ ਗਈ। ਲੜਕੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਤਿੰਨ ਲੜਕੀਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਅੱਗ ਲੱਗਣ ਦੇ ਕਰਨਾਂ ਦਾ ਖ਼ਬਰ ਲਿਖੇ ਜਾਣ ਤੱਕ ਪਤਾ ਨਹੀਂ ਲੱਗ ਸਕਿਆ।ਅੱਗ ਬੁਝਾਊ ਗੱਡੀਆਂ ਨੇ ਮੌਕੇ ਉਤੇ ਆ ਕੇ ਅੱਗ ਉਤੇ ਕਾਬੂ ਪਾਇਆ। ਮ੍ਰਿਤਕ ਲੜਕੀਆਂ ਦੀ ਪਛਾਣ ਪਾਕਸ਼ੀ ਗਰੋਵਰ ਕੋਟਕਪੂਰਾ, ਰੀਆ ਕਪੂਰਥਲਾ ਅਤੇ ਮੁਸਕਾਨ ਹਿਸਾਰ ਵਜੋਂ ਹੋਈ ਹੈ। ਇਸ ਤੋਂ ਬਿਨਾਂ ਜ਼ਖਮੀ ਲੜਕੀਆਂ ਦੀ ਪਹਿਚਾਣ ਜੈਸਮੀਨ ਅਤੇ ਫੈਮਿਨਾ ਵਜੋਂ ਹੋਈ ਹੈ। ਜੋ ਦੋ ਲੜਕੀਆਂ ਜ਼ਖਮੀ ਹੋਈਆਂ ਹਨ, ਨੇ ਅੱਗ ਤੋਂ ਬਚਣ ਲਈ ਬਿਲਡਿੰਗ ਤੋਂ ਛਾਲ ਮਾਰ ਦਿੱਤੀ ਸੀ, ਜਿਸ ਦੌਰਾਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ।

257 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper