Latest News
ਵੀ ਆਈ ਪੀ ਕੁੱਤਿਆਂ ਨੂੰ ਸੈਰ ਕਰਾਉਣ ਵਾਲਿਆਂ ਤੇ ਨਾਈਆਂ ਲਈ ਮੰਗ ਰਹੇ ਕਰਫਿਊ ਪਾਸ

Published on 26 Mar, 2020 10:15 AM.


ਚੰਡੀਗੜ੍ਹ : ਰਾਜਧਾਨੀ ਸ਼ਹਿਰ ਵਿਚ ਰਹਿੰਦੇ ਵੀ ਆਈ ਪੀ ਅਜੇ ਤਕ ਇਹ ਮਹਿਸੂਸ ਕਰਨ ਵਿਚ ਨਾਕਾਮ ਹਨ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫਿਊ ਵਿਚ ਉਹ ਖਾਸ ਸਹੂਲਤਾਂ ਨਹੀਂ ਮਾਣ ਸਕਦੇ। ਕਈ ਵੀ ਆਈ ਪੀ ਦਫਤਰਾਂ ਤੋਂ ਤਾਜ਼ਾ ਜੂਸ ਬਣਾਉਣ ਵਾਲਿਆਂ, ਕੁੱਤਿਆਂ ਨੂੰ ਸੈਰ ਕਰਾਉਣ ਵਾਲਿਆਂ, ਕੋਠੀ ਵਿਚ ਆ ਕੇ ਦਾੜ੍ਹੀ ਤੇ ਸਿਰ ਦੇ ਵਾਲ ਮੁੰਨਣ ਵਾਲਿਆਂ ਅਤੇ ਬੀਬੀਆਂ ਨੂੰ ਲਿਸ਼ਕਾਉਣ ਵਾਲੀਆਂ ਲਈ ਪਾਸਾਂ ਦੀ ਮੰਗ ਕਰ ਰਹੇ ਹਨ। 24 ਮਾਰਚ ਨੂੰ ਕਰਫਿਊ ਲਾਉਣ ਵੇਲੇ ਪ੍ਰਸ਼ਾਸਨ ਨੇ ਕਿਹਾ ਸੀ ਕਿ ਐਮਰਜੰਸੀ ਡਿਊਟੀ ਦੇਣ ਵਾਲਿਆਂ ਨੂੰ ਹੀ ਪਾਸ ਦਿੱਤੇ ਜਾਣਗੇ। ਇਕ ਅਫਸਰ ਨੇ ਕਿਹਾ, ''ਮੈਨੂੰ ਅਜਿਹੀਆਂ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਕਿ ਮਾਤਾ ਇਕ ਜੂਸ ਵਾਲੇ ਤੋਂ ਤਾਜ਼ਾ ਜੂਸ ਪੀਂਦੀ ਹੈ, ਉਸਨੂੰ ਕਰਫਿਊ ਪਾਸ ਦੇ ਦਿੱਤਾ ਜਾਵੇ। ਕਈ ਲੋਕ ਸੁਖਨਾ ਲੇਕ 'ਤੇ ਸਵੇਰ ਤੇ ਸ਼ਾਮ ਦੀ ਸੈਰ ਲਈ ਪਾਸ ਮੰਗ ਰਹੇ ਹਨ।'' ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਇਹਦੇ ਨਾਲੋਂ ਭੈੜੀ ਕੀ ਗੱਲ ਹੋ ਸਕਦੀ ਹੈ ਕਿ ਨਾਈ ਲਈ ਪਾਸ ਮੰਗਿਆ ਜਾ ਰਿਹਾ ਹੈ। ਕੁੱਤਿਆਂ ਦੀ ਸੈਰ ਕਰਾਉਣ ਅਤੇ ਸੈਲੂਨ ਮਹਿਲਾਵਾਂ ਲਈ ਪਾਸ ਮੰਗੇ ਜਾ ਰਹੇ ਹਨ।'' ਅਜਿਹੀਆਂ ਮੰਗਾਂ ਤੋਂ ਪ੍ਰੇਸ਼ਾਨ ਹੋ ਕੇ ਪਰੀਦਾ ਨੇ ਟਵੀਟ ਕੀਤਾ ਹੈ, ''ਕ੍ਰਿਪਾ ਕਰਕੇ ਮੈਨੂੰ ਅਜਿਹੇ ਕੰਮਾਂ ਲਈ ਪਾਸਾਂ ਬਾਰੇ ਨਾ ਕਹੋ।''

169 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper