Latest News
ਹਿਰਨੀ ਵਰਗੀਆਂ ਅੱਖਾਂ ਵਾਲੀ ਨਿੰਮੀ ਨਹੀਂ ਰਹੀ

Published on 26 Mar, 2020 10:18 AM.


ਮੁੰਬਈ : ਹਿਰਨੀ ਵਰਗੀਆਂ ਅੱਖਾਂ ਵਾਲੀ ਅਦਾਕਾਰਾ ਨਿੰਮੀ ਦਾ 88 ਸਾਲ ਦੀ ਉਮਰ ਵਿਚ ਬੁੱਧਵਾਰ ਦੇਹਾਂਤ ਹੋ ਗਿਆ। 1950ਵਿਆਂ ਤੇ 60ਵਿਆਂ ਦੀ ਇਸ ਅਦਾਕਾਰਾ ਨੇ ਆਨ, ਬਰਸਾਤ ਤੇ ਦੀਦਾਰ ਵਰਗੀਆਂ ਫਿਲਮਾਂ ਵਿਚ ਸ਼ਾਨਦਾਰ ਰੋਲ ਕੀਤੇ ਸਨ।
ਨਵਾਬ ਬਾਨੋ ਨੂੰ ਨਿੰਮੀ ਨਾਂਅ ਰਾਜ ਕਪੂਰ ਨੇ ਦਿੱਤਾ ਸੀ, ਜਿਸ ਨੇ ਇਸ ਸ਼ਰਮਾਕਲ ਕੁੜੀ ਨੂੰ ਆਪਣੀ ਫਿਲਮ 'ਅੰਦਾਜ਼' ਦੇ ਸੈੱਟ 'ਤੇ ਦੇਖਣ ਤੋਂ ਬਾਅਦ ਫਿਲਮੀ ਦੁਨੀਆ ਵਿਚ ਲਿਆਂਦਾ ਸੀ। ਰਾਜ ਕਪੂਰ ਨੇ 1949 ਵਿਚ ਆਪਣੀ ਫਿਲਮ 'ਬਰਸਾਤ' ਵਿਚ ਨਰਗਿਸ ਦੇ ਨਾਲ ਨਿੰਮੀ ਨੂੰ ਵੀ ਲਿਆ ਸੀ। ਇਸ ਫਿਲਮ ਦੇ ਤਿੰਨ ਗਾਣੇ ਬਰਸਾਤ ਮੇਂ ਹਮਸੇ ਮਿਲੇ ਤੁਮ, ਹਵਾ ਮੇਂ ਉੜਤਾ ਜਾਏ ਅਤੇ ਮੇਰੀ ਪਤਲੀ ਕਮਰ ਹੈ ਨਿੰਮੀ 'ਤੇ ਹੀ ਫਿਲਮਾਏ ਗਏ ਸਨ। ਬਰਸਾਤ ਦੀ ਸਫਲਤਾ ਤੋਂ ਬਾਅਦ ਨਿੰਮੀ ਦੀ ਗੁੱਡੀ ਚੜ੍ਹਦੀ ਗਈ ਸੀ। ਭਾਵੇਂ ਉਸਨੂੰ ਮੁਖ ਹੈਰੋਇਨ ਦੇ ਨਾਲ ਸਹਿ-ਅਭਿਨੇਤਰੀ ਦੇ ਰੋਲ ਮਿਲਦੇ ਸਨ ਪਰ ਨਾਕਾਮ ਪੇਮ੍ਰਿਕਾ ਵਰਗੇ ਰੋਲਾਂ ਵਿਚ ਉਸਨੇ ਆਪਣੇ ਆਪ ਨੂੰ ਸਥਾਪਤ ਕਰ ਲਿਆ ਸੀ। ਦਲੀਪ ਕੁਮਾਰ ਤੇ ਨਾਦੀਆ ਦੇ ਨਾਲ ਨਿੰਮੀ ਦੀ ਫਿਲਮ ਬਹੁਤ ਚੱਲੀ ਸੀ। ਇਸ ਵਿਚ ਉਸਨੇ ਪੇਂਡੂ ਕੁੜੀ ਮੰਗਲਾ ਦਾ ਰੋਲ ਕੀਤਾ ਸੀ। ਇਹ ਫਿਲਮ ਇੰਗਲੈਂਡ ਤੇ ਫਰਾਂਸ ਵਿਚ ਵੀ ਰੀਲੀਜ਼ ਹੋਈ ਸੀ। ਫਰਾਂਸ ਵਿਚ ਤਾਂ 'ਮੰਗਲਾ-ਭਾਰਤ ਦੀ ਧੀ' ਦੇ ਨਾਂਅ ਨਾਲ ਰੀਲੀਜ਼ ਹੋਈ ਸੀ। ਉਸਨੇ ਰਾਜ ਕਪੂਰ, ਰਜਿੰਦਰ ਕੁਮਾਰ, ਦਲੀਪ ਕੁਮਾਰ, ਦੇਵ ਆਨੰਦ ਤੇ ਅਸ਼ੋਕ ਕੁਮਾਰ ਨਾਲ ਸਜ਼ਾ, ਆਨ, ਉੜਨ ਖਟੋਲਾ, ਭਾਈ-ਭਾਈ, ਕੁੰਦਨ, ਮੇਰੇ ਮਹਿਬੂਬ, ਪੂਜਾ ਕੇ ਫੂਲ, ਆਕਾਸ਼ਦੀਪ ਤੇ ਲਵ ਐਂਡ ਗੌਡ ਫਿਲਮਾਂ ਵਿਚ ਕੰਮ ਕੀਤਾ। ਲੇਖਕ-ਨਿਰਦੇਸ਼ਕ ਐਸ ਅਲੀ ਰਜ਼ਾ ਨਾਲ ਵਿਆਹ ਕਰਾਉਣ ਲਈ ਉਸਨੇ ਫਿਲਮਾਂ ਛੱਡ ਦਿੱਤੀਆਂ ਸਨ। ਰਜ਼ਾ ਦੀ 2007 ਵਿਚ ਮੌਤ ਹੋ ਗਈ ਸੀ।

179 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper