Latest News
ਲਾਕਡਊਨ ਨਾਲ ਹੀ ਖਤਮ ਨਹੀਂ ਹੋਣਾ ਕੋਰੋਨਾ : ਡਬਲਯੂ ਐੱਚ ਓ

Published on 26 Mar, 2020 10:21 AM.

ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਯੂ ਐਚ ਓ) ਦੇ ਨਿਰਦੇਸ਼ਕ ਟੇਡਰੋਸ ਅਦਹਨੋਮ ਗੇਬ੍ਰੇਹੂਸਸ ਨੇ ਕਿਹਾ ਕਿ ਦੁਨੀਆ ਭਰ ਦੇ ਦੇਸ਼ ਜੋ ਲਾਕਡਊਨ ਦਾ ਤਰੀਕਾ ਅਪਣਾ ਰਹੇ ਹਨ, ਉਹ ਵਾਇਰਸ ਫੈਲਣ ਦੀ ਗਤੀ ਨੂੰ ਹੌਲੀ ਕਰ ਸਕਦੇ ਹਨ। ਪਰ ਇਸ ਨਾਲ ਵਾਇਰਸ ਖ਼ਤਮ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਲਾਕਡਾਊਨ ਨਾਲ ਮਹਾਂਮਾਰੀ ਖ਼ਤਮ ਨਹੀਂ ਹੋਵੇਗੀ। ਅਸੀਂ ਸਾਰੇ ਦੇਸ਼ਾਂ ਨੂੰ ਬੇਨਤੀ ਕਰਦੇ ਹਾਂ ਕਿ ਲਾਕਡਊਨ ਦੇ ਸਮੇਂ ਦਾ ਇਸਤੇਮਾਲ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਕਰੋ। ਟੇਡਰੋਸ ਨੇ ਕਿਹਾ, 'ਲੋਕਾਂ ਨੂੰ ਘਰ 'ਚ ਰਹਿਣ ਲਈ ਕਹਿਣਾ ਅਤੇ ਪੂਰੀ ਜਨਸੰਖਿਆ ਦਾ ਮੂਵਮੈਂਟ ਬੰਦ ਕਰਨ ਦੇਣ ਨਾਲ ਕੁਝ ਸਮਾਂ ਮਿਲ ਜਾਵੇਗਾ ਅਤੇ ਸਿਹਤ ਸੇਵਾਵਾਂ 'ਤੇ ਦਬਾਅ ਘੱਟ ਹੋਵੇਗਾ, ਪਰ ਇਸ ਤਰ੍ਹਾਂ ਨਾਲ ਕੋਰੋਨਾ ਵਾਇਰਸ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ। ਇਸ ਸਮੇਂ ਦੇਸ਼ਾਂ ਨੂੰ ਆਪਣੇ ਲੋਕਾਂ ਨੂੰ ਅਲੱਗ-ਥਲੱਗ ਰੱੱਖਣ, ਉਨ੍ਹਾਂ ਦਾ ਟੈਸਟ ਕਰਨ ਅਤੇ ਖੋਜ ਦੇ ਬਾਅਦ ਉਨ੍ਹਾਂ ਦੇ ਇਲਾਜ ਦੀ ਕੋਸ਼ਿਸ਼ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ। ਇਹ ਨਾ ਸਿਰਫ਼ ਸਭ ਤੋਂ ਚੰਗਾ ਬਲਕਿ ਸਖਤ ਸਮਾਜਿਕ ਅਤੇ ਆਰਥਿਕ ਪਾਬੰਦੀਆਂ ਦੇ ਵਿਚਾਲੇ ਕੋਰੋਨਾ ਨਾਲ ਲੜਾਈ ਦਾ ਸਭ ਤੋਂ ਚੰਗਾ ਤਰੀਕਾ ਹੈ।' ਦੁਨੀਆ 'ਚ ਹੁਣ ਤੱਕ ਕਰੋਨਾ ਵਾਇਰਸ ਨਾ ਪ੍ਰਭਾਵਿਤਾਂ ਦੀ ਗਿਣਤੀ 4.5 ਲੱਖ ਪਾਰ ਕਰ ਗਈ ਹੈ। ਉਥੇ ਹੀ 195 ਦੇਸ਼ਾਂ 'ਚ ਇਸ ਨਾਲ 22 ਹਜ਼ਾਰ ਤੋਂ ਜ਼ਿਆਦਾ ਦੀ ਮੌਤ ਹੋ ਗਈ ਹੈ। ਇਸ ਦੌਰਾਨ 1 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋਏ ਹਨ। ਹਾਲਾਂਕਿ ਕੋਰੋਨਾ ਵਾਇਰਸ ਨਾਲ ਲੜਾਈ ਲਈ ਕਈ ਦੇਸ਼ਾਂ ਨੇ ਲਾਕਡਾਊਨ ਦਾ ਵੀ ਐਲਾਨ ਕੀਤਾ ਹੈ। ਦੁਨੀਆ ਦੀ ਕਰੀਬ 3 ਅਰਬ ਅਬਾਦੀ ਇਸ ਸਮੇਂ ਆਪਣੇ ਘਰਾਂ 'ਚ ਬੰਦ ਹੈ। ਇਸ 'ਚ ਸਭ ਤੋਂ ਜ਼ਿਆਦਾ 1.3 ਅਰਬ ਲੋਕ ਭਾਰਤ ਦੇ ਹਨ। ਭਾਰਤ 'ਚ ਹੁਣ ਤੱਕ ਕਰੋਨਾ ਵਾਇਰਸ ਦੇ ਮਾਮਲੇ 600 ਦੇ ਪਾਰ ਜਾ ਚੁੱਕੇ ਹਨ ਜਦਕਿ 13 ਲੋਕਾਂ ਦੀ ਮੌਤ ਹੋਈ ਹੈ। ਦੂਜੇ ਪਾਸੇ ਇਟਲੀ ਅਤੇ ਸਪੇਨ 'ਚ ਮ੍ਰਿਤਕਾਂ ਦੀ ਗਿਣਤੀ ਵਾਇਰਸ ਦੇ ਪਹਿਲੇ ਕੇਸ ਵਾਲੇ ਦੇਸ਼ ਚੀਨ ਤੋਂ ਵੀ ਜ਼ਿਆਦਾ ਹੋ ਗਈ ਹੈ। ਜਿੱਥੇ ਇਟਲੀ 'ਚ ਹੁਣ ਤੱਕ 7500 ਲੋਕ ਮਾਰੇ ਜਾ ਚੁੱਕੇ ਹਨ। ਸਪੇਨ 'ਚ ਵੀ 3600 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਉਥੇ ਅਮਰੀਕਾ 'ਚ ਵੀ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 1000 ਪਾਰ ਹੋ ਚੁੱਕਾ ਹੈ।

203 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper