Latest News
21 ਦਿਨ ਤੋਂ ਅੱਗੇ ਵੀ ਵਧ ਸਕਦੀ ਹੈ ਲਾਕਡਾਊਨ ਦੀ ਮਿਆਦ?

Published on 26 Mar, 2020 10:21 AM.


ਨਵੀਂ ਦਿੱਲੀ : ਦੁਨੀਆ ਭਰ 'ਚ ਤਬਾਹੀ ਮਚਾ ਦੇਣ ਵਾਲੇ ਕੋਰੋਨਾ ਵਾਇਰਸ ਨੇ ਭਾਰਤ 'ਚ ਵੀ ਆਪਣੇ ਪੈਰ ਪਸਾਰ ਲਏ ਹਨ। ਇਸ ਦੌਰਾਨ ਭਾਰਤ 'ਚ ਇਹ ਬਿਮਾਰੀ ਭਾਈਚਾਰੇ 'ਚ ਨਾ ਫੈਲੇ ਇਸ 'ਚ ਭਾਰਤ ਸਰਕਾਰ ਨੇ 21 ਦਿਨਾ ਦਾ ਲਾਕਡਾਊਨ ਲਾ ਦਿੱਤਾ ਹੈ। ਇਸ ਲਾਕਡਾਊਨ ਦੇ ਦੂਜੇ ਦਿਨ ਮੋਦੀ ਸਰਕਾਰ ਨੇ ਰਾਹਤ ਪੈਕੇਜ ਦਾ ਐਲਾਨ ਕੀਤਾ, ਪਰ ਜਿਸ ਤਰ੍ਹਾਂ ਹਰ ਯੋਜਨਾ ਨੂੰ ਅਗਲੇ ਤਿੰਨ ਮਹੀਨੇ ਲਈ ਤਿਆਰ ਕੀਤਾ ਗਿਆ ਹੈ, ਉਸ ਤੋਂ ਇਸ ਗੱਲ ਦੀ ਸੰਭਾਵਨਾ ਨੂੰ ਜ਼ੋਰ ਮਿਲਣ ਲੱਗਾ ਕਿ ਕੀ ਇਹ ਲਾਕਡਾਊਨ ਦਾ ਸੰਕਟ 21 ਦਿਨਾਂ ਤੋਂ ਵੱਡਾ ਹੋਣ ਵਾਲਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਦ ਦੇਸ਼ ਨੂੰ ਕੋਰੋਨਾ ਮਹਾਮਾਰੀ ਦੇ ਮਸਲੇ 'ਤੇ ਦੇਸ਼ ਨੂੰ ਸੰਬੋਧਨ ਕੀਤਾ ਸੀ, ਉਦੋਂ ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਦੋ ਤਿੰਨ ਹਫ਼ਤੇ ਮੰਗੇ ਸਨ, ਇਸ ਤੋਂ ਬਾਅਦ ਪਹਿਲੇ ਇੱਕ ਦਿਨ ਦਾ ਜਨਤਾ ਕਰਫਿਊ ਲਾਇਆ ਗਿਆ, ਪਰ 24 ਮਾਰਚ ਨੂੰ 21 ਦਿਨ ਦਾ ਮਹਾਂ ਕਰਫਿਊ ਲਾ ਦਿੱਤਾ ਗਿਆ। ਮਤਲਬ 14 ਅਪ੍ਰੈਲ ਤੱਕ ਲੋਕਾਂ ਨੂੰ ਆਪਣੇ ਘਰਾਂ 'ਚ ਕੈਦ ਰਹਿਣਾ ਹੈ। ਹੁਣ ਜਿਸ ਤਰ੍ਹਾਂ ਨਾਲ ਤਿੰਨ ਮਹੀਨੇ ਤੱਕ ਦੀਆਂ ਰਾਹਤਾਂ ਦਾ ਐਲਾਨ ਕੀਤਾ ਜਾ ਰਿਹਾ ਹੈ, ਉਸ ਤੋਂ ਕਿਆਸ ਲਾਇਆ ਜਾ ਰਿਹਾ ਹੈ ਕਿ ਸਰਕਾਰ ਅੱਗੇ ਦੀਆਂ ਤਿਆਰੀਆਂ ਨੂੰ ਲੈ ਕੇ ਅੱਗੇ ਵਧ ਰਹੀ ਹੈ। ਹਾਲਾਂਕਿ ਕੇਂਦਰ ਸਕਰਾਰ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤਾ ਹੈ। ਵਿਸ਼ਵ ਸੰਗਠਨ ਵੱਲੋਂ ਦਿੱਤੇ ਗਏ ਕੁਝ ਬਿਆਨਾਂ 'ਤੇ ਧਿਆਨ ਦਿਓ ਤਾਂ ਇਨ੍ਹਾਂ 'ਚ ਕਿਹਾ ਗਿਆ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਲਾਕਡਊਨ ਨਾਲ ਹੀ ਕਰੋਨਾ ਵਾਇਰਸ ਦਾ ਖ਼ਤਰਾ ਖ਼ਤਮ ਹੋ ਜਾਂਦਾ ਹੈ, ਇਸ ਲਈ ਉਨ੍ਹਾਂ ਮਰੀਜ਼ਾਂ ਦੀ ਤਲਾਸ਼ ਕਰਨਾ ਅਤੇ ਇਲਾਜ ਕਰਨਾ ਜ਼ਰੂਰੀ ਹੈ, ਜੋ ਇਸ ਨਾਲ ਪੀੜਤ ਹਨ। ਨਾਲ ਹੀ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਕੁਆਰਟੀਨ 'ਚ ਰੱਖਣਾ ਵੀ ਜ਼ਰੂਰੀ ਹੈ।

86 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
ਖ਼ਾਸ ਖ਼ਾਸ ਖ਼ਬਰਾਂ
e-Paper