Latest News
ਜਦੋਂ ਬੇਟਾ ਡਾਕਟਰ ਨੂੰ ਜੱਫੀ ਪਾਉਣ ਲਈ ਵਧਿਆ...

Published on 29 Mar, 2020 10:51 AM.


ਚੰਡੀਗੜ੍ਹ : ਸਾਊਦੀ ਅਰਬ ਦੇ ਇਕ ਡਾਕਟਰ ਦੇ ਵੀਡੀਓ ਨੇ ਸਭ ਨੂੰ ਜਜ਼ਬਾਤੀ ਕਰ ਦਿੱਤਾ ਹੈ। ਮਾਈਕ ਨਾਂਅ ਦੇ ਯੂਜ਼ਰ ਵੱਲੋਂ ਸ਼ੇਅਰ ਕੀਤੀ ਗਈ ਛੇ ਸਕਿੰਟ ਦੀ ਕਲਿੱਪ ਨੂੰ ਇਕ ਕਰੋੜ ਲੋਕ ਦੇਖ ਚੁੱਕੇ ਹਨ। ਜਦੋਂ ਡਾਕਟਰ ਹਸਪਤਾਲ ਤੋਂ ਪਰਤ ਕੇ ਘਰ ਵਿਚ ਦਾਖਲ ਹੋਇਆ, ਉਸਦਾ ਨਿੱਕਾ ਬੱਚਾ ਉਸਨੂੰ ਜੱਫੀ ਪਾਉਣ ਲਈ ਵਧਿਆ। ਡਾਕਟਰ ਨੇ ਉਸਨੂੰ ਤੁਰੰਤ ਰੋਕ ਕੇ ਕਿਹਾ ਕਿ ਪਿੱਛੇ ਮੁੜ ਜਾ, ਕਿਉਂਕਿ ਉਸਨੇ ਮੈਡੀਕਲ ਸੂਟ ਪਾਇਆ ਹੋਇਆ ਹੈ ਤੇ ਕੋਰੋਨਾ ਪੀੜਤਾਂ ਨੂੰ ਦੇਖ ਕੇ ਆਇਆ ਹੈ। ਇਸਤੋਂ ਬਾਅਦ ਡਾਕਟਰ ਫਰਸ਼ 'ਤੇ ਬੈਠਾ ਤੇ ਉਸਦੀਆਂ ਭੁੱਬਾਂ ਨਿਕਲ ਗਈਆਂ। ਅਬਦੁੱਲ ਨਾਂਅ ਦੇ ਯੂਜ਼ਰ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਸਤੋਂ ਪਤਾ ਲਗਦਾ ਹੈ ਕਿ ਦੁਨੀਆ-ਭਰ ਦੇ ਡਾਕਟਰਾਂ ਨਾਲ ਕੀ ਬੀਤ ਰਹੀ ਹੈ।

173 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper