Latest News
ਪਹਿਲੀ ਤੋਂ 200 ਹੋਰ ਟਰੇਨਾਂ

Published on 21 May, 2020 10:26 AM.


ਫਤਿਹਗੜ੍ਹ ਸਾਹਿਬ (ਪ੍ਰਮੋਦ ਭਾਰਦਵਾਜ)
ਰੇਲਵੇ ਨੇ ਇਕ ਜੂਨ ਤੋਂ ਚੋਣਵੇਂ ਰੂਟਾਂ 'ਤੇ 200 ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਦੇਸ਼ ਭਰ ਦੇ ਲੱਗਭੱਗ 1.7 ਲੱਖ 'ਕਾਮਨ ਸਰਵਿਸ ਸੈਂਟਰਾਂ' ਤੋਂ ਰੇਲ ਟਿਕਟਾਂ ਦੀ ਬੁਕਿੰਗ ਸ਼ੁੱਕਰਵਾਰ ਤੋਂ ਬਹਾਲ ਕਰ ਦਿੱਤੀ ਜਾਵੇਗੀ। ਕਾਮਨ ਸਰਵਿਸ ਸੈਂਟਰ ਦਿਹਾਤੀ ਅਤੇ ਦੂਰ-ਦੁਰਾਡੇ ਸਰਕਾਰ ਦੀਆਂ ਈ-ਸੇਵਾਵਾਂ ਪ੍ਰਦਾਨ ਕਰਨ ਵਾਲੇ ਕੇਂਦਰ ਹਨ। ਇਹ ਕੇਂਦਰ ਉਨ੍ਹਾਂ ਥਾਵਾਂ 'ਤੇ ਸਥਿਤ ਹਨ, ਜਿਥੇ ਕੰਪਿਊਟਰ ਅਤੇ ਇੰਟਰਨੱੈਟ ਦੀ ਬਹੁਤ ਘੱਟ ਜਾਂ ਕੋਈ ਉਪਲੱਬਧਤਾ ਨਹੀਂ ਹੈ। ਰੇਲਵੇ ਨੇ ਅਗਲੇ ਦੋ-ਤਿੰਨ ਦਿਨਾਂ ਵਿੱਚ ਕੁਝ ਸਟੇਸ਼ਨਾਂ 'ਤੇ ਵੀ ਬੁਕਿੰਗ ਸ਼ੁਰੂ ਕਰਨ ਦੀ ਗੱਲ ਕਹੀ ਹੈ। ਸਟੇਸ਼ਨਾਂ 'ਤੇ ਦੁਕਾਨਾਂ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਸਟੇਸ਼ਨਾਂ 'ਤੇ ਬਣੇ ਬੁਕਿੰਗ ਕਾਊਂਟਰਾਂ ਅਤੇ ਏਜੰਟਾਂ ਰਾਹੀਂ ਟਿਕਟਾਂ ਦੀ ਬੁਕਿੰਗ ਯਾਤਰੀ ਨਹੀਂ ਕਰ ਸਕਣਗੇ। ਐਡਵਾਂਸ ਬੁਕਿੰਗ ਵੱਧ ਤੋਂ ਵੱਧ 30 ਦਿਨਾਂ ਦੀ ਕਰਵਾਈ ਜਾ ਸਕੇਗੀ ਅਤੇ ਵੇਟਿੰਗ ਟਿਕਟ ਵਾਲੇ ਯਾਤਰੀ ਇਨ੍ਹਾਂ ਟਰੇਨਾਂ 'ਚ ਸਫਰ ਨਹੀਂ ਕਰ ਸਕਣਗੇ। ਚਲਦੀ ਯਾਤਰਾ ਦੌਰਾਨ ਵੀ ਕਿਸੇ ਦੀ ਟਿਕਟ ਨਹੀਂ ਬਣਾਈ ਜਾ ਸਕੇਗੀ। ਇਨ੍ਹਾਂ ਟਰੇਨਾਂ ਵਿਚ ਸਫਰ ਕਰਨ ਲਈ ਕੋਈ ਤੱਤਕਾਲ ਜਾਂ ਪ੍ਰੀਮੀਅਮ ਤੱਤਕਾਲ ਟਿਕਟਾਂ ਨਹੀਂ ਜਾਰੀ ਕੀਤੀਆਂ ਜਾ ਸਕਣਗੀਆਂ। ਸਾਰੇ ਯਾਤਰੀਆਂ ਦੀ ਟਰੇਨ ਚੜ੍ਹਨ ਤੋਂ ਪਹਿਲਾਂ ਸਕਰੀਨਿੰਗ ਜ਼ਰੂਰੀ ਕੀਤੀ ਗਈ ਹੈ। ਇਸ ਲਈ ਯਾਤਰੀ ਰੇਲ ਗੱਡੀ ਚੱਲਣ ਤੋਂ 90 ਮਿੰਟ ਪਹਿਲਾਂ ਸਟੇਸ਼ਨ ਤੇ ਪਹੁੰਚਣਗੇ ਤੇ ਸਕਰੀਨਿੰਗ ਦੌਰਾਨ ਤੰਦਰੁਸਤ ਪਾਏ ਜਾਣ ਵਾਲੇ ਯਾਤਰੀ ਹੀ ਸਫਰ ਕਰ ਸਕਣਗੇ। ਸਾਰੇ ਯਾਤਰੀਆਂ ਲਈ ਮਾਸਕ ਪਹਿਨ ਕੇ ਰੱਖਣਾ ਅਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜ਼ਰੂਰੀ ਹੋਵੇਗੀ।ਇਨ੍ਹਾਂ ਟਰੇਨਾਂ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਪਹਿਲਾਂ ਵਾਂਗ ਪਰਦੇ, ਕੰਬਲ ਅਤੇ ਤੌਲੀਏ ਰੇਲਵੇ ਵੱਲੋਂ ਮੁਹੱਈਆ ਨਹੀਂ ਕਰਵਾਏ ਜਾਣਗੇ, ਇਸ ਲਈ ਯਾਤਰੀ ਆਪਣੀ ਲੋੜ ਮੁਤਾਬਕ ਉੱਪਰ ਲੈਣ ਲਈ ਚਾਦਰ/ ਕੰਬਲ ਆਦਿ ਨਾਲ ਲੈ ਕੇ ਆਉਣਗੇ। ਯਾਤਰੀਆਂ ਨੂੰ ਮੋਬਾਇਲ ਫੋਨ ਉੱਪਰ ਅਰੋਗਿਆ ਸੇਤੂ ਐਪ ਡਾਊਨਲੋਡ ਕਰ ਕੇ ਰੱਖਣ ਲਈ ਵੀ ਕਿਹਾ ਗਿਆ ਹੈ ਤੇ ਸਿਰਫ ਕਨਫਰਮਡ ਵੈਲਿਡ ਈ-ਟਿਕਟ ਦਿਖਾਉਣ 'ਤੇ ਹੀ ਕਿਸੇ ਵਿਅਕਤੀ ਨੂੰ ਰੇਲਵੇ ਸਟੇਸ਼ਨਾਂ ਦੇ ਅੰਦਰ ਵੜਨ ਦੀ ਆਗਿਆ ਦਿੱਤੀ ਜਾਵੇਗੀ।ਨਵੀਂਆਂ ਚਲਾਈਆਂ ਜਾ ਰਹੀਆਂ ਟਰੇਨਾਂ ਦੇ ਨਾਲ-ਨਾਲ 1 ਮਈ ਤੋਂ ਸ਼ੁਰੂ ਕੀਤੀਆਂ ਹੋਈਆਂ 30 ਟਰੇਨਾਂ ਅਤੇ ਸ਼੍ਰਮਿਕ ਟਰੇਨਾਂ ਵੀ ਪਹਿਲਾਂ ਵਾਂਗ ਚਲਦੀਆਂ ਰਹਿਣਗੀਆਂ। ਨਵੀਆਂ ਸ਼ੁਰੂ ਕੀਤੀਆਂ ਜਾ ਰਹੀਆਂ 200 ਟਰੇਨਾਂ ਤੋਂ ਇਲਾਵਾ ਬਾਕੀ ਪਸੰਜਰ, ਮੇਲ ਅਤੇ ਐੱਕਸਪ੍ਰੈੱਸ ਟਰੇਨਾਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੀਆਂ।
1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਏ ਸੀ ਅਤੇ ਨਾਨ-ਏ ਸੀ ਰੇਲ ਗੱਡੀਆਂ ਪੂਰੀ ਤਰ੍ਹਾਂ ਰਿਜ਼ਰਵਡ ਹੋਣਗੀਆਂ, ਜਿਨ੍ਹਾਂ ਵਿੱਚ ਕੋਈ ਵੀ ਡੱਬਾ ਬਿਨਾਂ ਰਿਜ਼ਰਵੇਸ਼ਨ ਤੋਂ ਨਹੀਂ ਹੋਵੇਗਾ ਅਤੇ ਹਰ ਯਾਤਰੀ ਨੂੰ ਬੈਠਣ ਲਈ ਸੀਟ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਟਰੇਨਾਂ ਦਾ ਯਾਤਰੀ ਕਿਰਾਇਆ ਪਹਿਲਾਂ ਵਾਂਗ ਹੀ ਹੋਵੇਗਾ।

181 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper