Latest News
ਦਿੱਲੀ 'ਚ ਕੋਰੋਨਾ ਨਾਲ ਇੱਕ ਦਿਨ 'ਚ 23 ਮੌਤਾਂ, 591 ਨਵੇਂ ਕੇਸ

Published on 23 May, 2020 10:59 AM.


ਨਵੀਂ ਦਿੱਲੀ : ਦਿੱਲੀ 'ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਨਾਲ 23 ਲੋਕਾਂ ਦੀ ਮੌਤ ਹੋ ਗਈ। ਕੋਰੋਨਾ ਨਾਲ ਮਰਨ ਵਾਲੇ ਸਾਰੇ ਲੋਕ ਦਿੱਲੀ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਸਨ। ਕੋਰੋਨਾ ਵਾਇਰਸ ਨਾਲ ਦਿੱਲੀ 'ਚ ਹੋਣ ਵਾਲੀਆਂ ਇਹ ਸਭ ਤੋਂ ਵੱਧ ਮੌਤਾਂ ਹਨ। ਇਸ ਦੇ ਨਾਲ ਹੀ ਦਿੱਲੀ 'ਚ ਕੋਰੋਨਾ ਵਾਇਰਸ ਦੇ 591 ਨਵੇਂ ਮਾਮਲੇ ਆਏ ਹਨ। ਮੁੱਖ ਮੰਤਰੀ ਦਫ਼ਤਰ ਨੇ ਕਿਹਾ, 'ਬੀਤੇ 24 ਘੰਟਿਆਂ 'ਚ 591 ਨਵੇਂ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਦਿੱਲੀ 'ਚ ਕੋਰੋਨਾ ਪਾਜ਼ੀਟਿਵ ਰੋਗੀਆਂ ਦੀ ਗਿਣਤੀ 12,910 ਤੱਕ ਪਹੁੰਚ ਚੁੱਕੀ ਹੈ। ਦਿੱਲੀ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਕੇ 231 ਹੋ ਗਈ ਹੈ। ਸ਼ੁੱਕਰਵਾਰ ਇਹ ਅੰਕੜਾ 208 ਪਹੁੰਚਿਆ ਸੀ, ਪਰ ਬੀਤੇ 24 ਘੰਟਿਆਂ 'ਚ ਕੋਰੋਨਾ ਦੇ 23 ਹੋਰ ਰੋਗੀਆਂ ਦੀ ਮੌਤ ਹੋਈ ਹੈ।' ਬੀ ਐੱਸ ਐੱਫ਼ 'ਚ ਪਿਛਲੇ 24 ਘੰਟਿਆਂ ਦੌਰਾਨ 21 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਨ੍ਹਾਂ ਸਾਰਿਆਂ ਦਾ ਇਲਾਜ ਕੋਵਿਡ ਹਸਪਤਾਲਾਂ 'ਚ ਚੱਲ ਰਿਹਾ ਹੈ। ਹੁਣ ਤੱਕ 286 ਲੋਕ ਠੀਕ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਰਾਜਸਥਾਨ 'ਚ ਕੋਰੋਨਾ ਦੇ ਸ਼ਨੀਵਾਰ ਨੂੰ 115 ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਬੇ 'ਚ ਇਨ੍ਹਾਂ ਦੇ ਨਾਲ ਮਰੀਜ਼ਾਂ ਦੀ ਗਿਣਤੀ 163 ਹੋ ਗਈ ਹੈ। ਸ਼ਨੀਵਾਰ ਨੂੰ ਕੋਰੋਨਾ ਨਾਲ 3 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 156 ਹੋ ਗਈ ਹੈ। ਸ਼ਨੀਵਾਰ ਨੂੰ ਜੈਪੁਰ 'ਚ 2 ਅਤੇ ਕੋਟਾ 'ਚ 1 ਅਤੇ ਪੀੜਤ ਦੀ ਮੌਤ ਦਰਜ ਕੀਤੀ ਗਈ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper