Latest News
ਮੁੰਬਈ ਤੋਂ ਗੋਰਖਪੁਰ ਜਾ ਰਹੀ ਰੇਲ ਪਹੁੰਚੀ ਉੜੀਸਾ!

Published on 23 May, 2020 11:05 AM.


ਨਵੀਂ ਦਿੱਲੀ : ਮੁੰਬਈ ਤੋਂ ਗੋਰਖਪੁਰ ਜਾਣ ਲਈ ਨਿਕਲੀ ਸ਼ਰਮਿਕ ਸਪੈਸ਼ਲ ਟਰੇਨ ਦੇ ਉੜੀਸਾ ਦੇ ਰੁੜਕੇਲਾ ਪਹੁੰਚ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਸਾਬਕਾ ਕੇਂਦਰੀ ਮੰਤਰੀ ਤੇ ਕਾਂਗਰਸ ਨੇਤਾ ਆਰ ਪੀ ਐੱਨ ਸਿੰਘ ਨੇ ਟਵਿੱਟਰ ਹੈਂਡਲ 'ਤੇ ਇੱਕ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ ਮੁੰਬਈ ਤੋਂ ਗੋਰਖਪੁਰ ਜਾਣ ਵਾਲੀ ਸ਼ਰਮਿਕ ਸਪੈਸ਼ਲ ਟਰੇਨ ਉੜੀਸਾ ਦੇ ਰੁੜਕੇਲਾ ਪਹੁੰਚ ਗਈ, ਕਿਉਂਕਿ ਡਰਾਈਵਰ ਰਸਤਾ ਭੁੱਲ ਗਿਆ।
ਹੁਣ ਇਸ ਪੂਰੇ ਮਾਮਲੇ 'ਚ ਰੇਲਵੇ ਦਾ ਬਿਆਨ ਸਾਹਮਣੇ ਆਇਆ ਹੈ। ਰੇਲਵੇ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਕੁਝ ਰੇਲ ਗੱਡੀਆਂ ਨੂੰ ਵੱਖਰੇ ਰੂਟ 'ਤੇ ਡਾਇਵਰਟ ਕਰ ਦਿੱਤਾ ਗਿਆ ਸੀ, ਅਜਿਹਾ ਰੂਟ 'ਤੇ ਭੀੜ ਕਾਰਨ ਹੋਇਆ। ਸ਼ੇਅਰ ਕੀਤੀ ਵੀਡੀਓ 'ਚ ਇੱਕ ਯਾਤਰੀ ਦੱਸ ਰਿਹਾ ਹੈ ਕਿ ਅਸੀਂ ਯੂ ਪੀ ਦੇ ਗੋਰਖਪੁਰ ਜਾਣ ਲਈ ਮੁੰਬਈ ਤੋਂ ਰੇਲ ਗੱਡੀ ਫੜੀ ਸੀ ਅਤੇ ਸਾਨੂੰ ਉੜੀਸਾ ਲਿਆ ਕੇ ਖੜਾ ਕਰ ਦਿੱਤਾ ਗਿਆ, ਹੁਣ ਅਸੀਂ ਕਿਵੇਂ ਜਾਵਾਂਗੇ ਤੇ ਕੀ ਕਰਾਂਗੇ। ਅਸੀਂ ਬਹੁਤ ਮੁਸੀਬਤ 'ਚ ਹਾਂ।
ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਕਿਹਾ ਕਿ ਉੱਤਰ ਪ੍ਰਦੇਸ਼ ਤੇ ਬਿਹਾਰ ਵੱਲ ਵੱਧ ਰੇਲ ਗੱਡੀਆਂ ਹਨ। ਇਸ ਲਈ ਇਨ੍ਹਾਂ ਮਾਰਗਾਂ 'ਤੇ ਜ਼ਿਆਦਾ ਭੀੜ ਹੁੰਦੀ ਹੈ। ਇਸ ਕਾਰਨ ਅਸੀਂ ਕੁਝ ਗੱਡੀਆਂ ਨੂੰ ਦੂਜੇ ਰਸਤੇ ਲਿਜਾਣ ਦਾ ਫ਼ੈਸਲਾ ਕੀਤਾ ਅਤੇ ਇਹ ਅਕਸਰ ਹੁੰਦਾ ਰਹਿੰਦਾ ਹੈ। ਉਨ੍ਹਾ ਕਿਹਾ ਕਿ ਇਸ ਨੈੱਟਵਰਕ 'ਤੇ ਟ੍ਰੈਫਿਕ ਜਾਮ ਹੋ ਜਾਂਦਾ ਹੈ ਤੇ ਇਸ 'ਤੇ ਖੜ੍ਹੇ ਰਹਿਣ ਨਾਲੋਂ ਬਿਹਤਰ ਹੁੰਦਾ ਹੈ ਕਿ ਥੋੜ੍ਹਾ ਲੰਮਾ ਰੂਟ ਲੈ ਕੇ ਤੇਜ਼ੀ ਨਾਲ ਪਹੁੰਚ ਜਾਈਏ। ਇਹ ਸਾਡਾ ਇੱਕ ਪ੍ਰੋਟੋਕਾਲ ਹੁੰਦਾ ਹੈ ਤੇ ਕੁਝ ਟਰੇਨਾਂ ਨੂੰ ਅਸੀਂ ਡਾਇਵਰਟ ਕੀਤਾ ਹੈ।

161 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper