Latest News
ਕੋਰੋਨਾ ਦੇ ਡਰੋਂ 10 ਲੱਖ ਕਿਰਾਏ 'ਤੇ ਲਈ 180 ਸੀਟਰ ਫਲਾਇਟ

Published on 28 May, 2020 10:46 AM.


ਨਵੀਂ ਦਿੱਲੀ : ਕੋਰੋਨਾ ਵਾਇਰਸ ਦੀ ਲਾਗ ਤੋਂ ਹਰ ਕੋਈ ਘਬਰਾਇਆ ਹੋਇਆ ਹੈ। ਇਹੀ ਕਾਰਨ ਹੈ ਕਿ ਲੋਕ ਲਾਕਡਾਊਨ 4 'ਚ ਬੱਸ, ਰੇਲ ਜਾਂ ਉਡਾਣ ਰਾਹੀਂ ਯਾਤਰਾ ਕਰਨ ਵਿਚ ਢਿੱਲ ਦੇ ਬਾਵਜੂਦ ਲੋਕ ਵਧੇਰੇ ਸਾਵਧਾਨੀ ਵਰਤ ਰਹੇ ਹਨ। ਇਸ ਤਰ੍ਹਾਂ ਦਾ ਇੱਕ ਮਾਮਲਾ ਭੋਪਾਲ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਅਮੀਰ ਪਰਵਾਰ ਦੇ 4 ਵਿਅਕਤੀਆਂ ਨੇ ਯਾਤਰਾ ਲਈ ਦਿੱਲੀ ਤੋਂ ਭੋਪਾਲ ਜਾਣ ਲਈ ਇੱਕ 180 ਸੀਟਰ ਜਹਾਜ਼ ਕਿਰਾਏ 'ਤੇ ਲੈ ਕੇ ਸਫਰ ਕੀਤਾ। ਪੱਛਮੀ ਭਾਰਤ ਦੇ ਇੱਕ ਅਮੀਰ ਕਾਰੋਬਾਰੀ ਨੇ ਆਪਣੀ ਪਤਨੀ, ਦੋ ਬੱਚਿਆਂ ਅਤੇ ਦਾਈ ਲਈ ਲੱਗਭੱਗ 10 ਲੱਖ ਰੁਪਏ ਵਿੱਚ ਇਹ ਚਾਰਟਰਡ ਫਲਾਇਟ ਕਿਰਾਏ 'ਤੇ ਲਈ। ਸੋਮਵਾਰ ਨੂੰ ਇਹ ਚਾਰੇ ਲੋਕ ਭੋਪਾਲ ਤੋਂ ਦਿੱਲੀ ਪਹੁੰਚੇ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਇਹ ਚਾਰਟਰਡ ਜਹਾਜ਼ ਸੋਮਵਾਰ ਨੂੰ ਸਵੇਰੇ 10.30 ਵਜੇ ਦਿੱਲੀ ਤੋਂ ਰਵਾਨਾ ਹੋਇਆ ਅਤੇ ਸਵੇਰੇ 12.55 ਵਜੇ ਭੋਪਾਲ ਦੇ ਰਾਜਾ ਭੋਜ ਕੌਮਾਂਤਰੀ ਹਵਾਈ ਅੱਡੇ 'ਤੇ ਉਤਰਿਆ।ਏਅਰ ਲਾਈਨ ਇੰਡਸਟਰੀ ਦੇ ਮਾਹਰਾਂ ਦੇ ਅਨੁਸਾਰ 180 ਸੀਟਰ ਜਹਾਜ਼ ਕਿਰਾਏ 'ਤੇ ਲੈਣ ਲਈ ਘੱਟੋ ਘੱਟ 10 ਲੱਖ ਰੁਪਏ ਖਰਚਾ ਆਇਆ ਹੋਣਾ।

204 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper