Latest News
ਇਕ ਦਿਨ 'ਚ ਰਿਕਾਰਡ 265 ਮੌਤਾਂ

Published on 30 May, 2020 11:12 AM.


ਨਵੀਂ ਦਿੱਲੀ : ਕੋਰੋਨਾ ਵਾਇਰਸ ਨਾਲ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਰਿਕਾਰਡ 265 ਮੌਤਾਂ ਨਾਲ ਕੁਲ ਗਿਣਤੀ 4971 ਹੋ ਗਈ, ਜਦਕਿ 7964 ਨਵੇਂ ਕੇਸ ਸਾਹਮਣੇ ਆਉਣ ਨਾਲ ਕੁਲ ਗਿਣਤੀ 1,73,763 ਹੋ ਗਈ। ਇਨ੍ਹਾਂ ਵਿਚੋਂ 82,369 ਠੀਕ ਹੋ ਚੁੱਕੇ ਹਨ ਤੇ 86, 422 ਜ਼ੇਰੇ ਇਲਾਜ ਹਨ। ਪਿਛਲੇ 24 ਘੰਟਿਆਂ ਵਿਚ ਹੀ 11,264 ਠੀਕ ਹੋਏ ਹਨ। ਇਸ ਤਰ੍ਹਾਂ ਠੀਕ ਹੋਣ ਵਾਲਿਆਂ ਦਾ ਫੀਸਦੀ ਕਰੀਬ 47.4 ਬਣਦਾ ਹੈ। ਸ਼ੁੱਕਰਵਾਰ ਸਵੇਰ ਤੋਂ ਸ਼ਨੀਵਾਰ ਸਵੇਰ ਤੱਕ ਹੋਈਆਂ 265 ਮੌਤਾਂ ਵਿਚ ਸਭ ਤੋਂ ਵੱਧ 116 ਮਹਾਰਾਸ਼ਟਰ, 82 ਦਿੱਲੀ, 20 ਗੁਜਰਾਤ, 13 ਮੱਧ ਪ੍ਰਦੇਸ਼, 9 ਤਾਮਿਲਨਾਡੂ, 7 ਪੱਛਮੀ ਬੰਗਾਲ, 4-4 ਤੇਲੰਗਾਨਾ ਤੇ ਰਾਜਸਥਾਨ, 2 ਪੰਜਾਬ ਅਤੇ 1-1 ਛੱਤੀਸਗੜ੍ਹ, ਜੰਮੂ-ਕਸ਼ਮੀਰ, ਆਂਧਰਾ, ਝਾਰਖੰਡ, ਕਰਨਾਟਕ, ਕੇਰਲਾ, ਉੱਤਰਾਖੰਡ ਤੇ ਯੂ ਪੀ ਵਿਚ ਹੋਈਆਂ। ਮਹਾਰਾਸ਼ਟਰ ਵਿਚ ਹੁਣ ਤੱਕ 497, ਗੁਜਰਾਤ ਵਿਚ 980, ਦਿੱਲੀ ਵਿਚ 398 ਮੌਤਾਂ ਹੋ ਚੁੱਕੀਆਂ ਹਨ। ਪੰਜਾਬ ਵਿਚ 42 ਮੌਤਾਂ ਹੋਈਆਂ ਹਨ। ਸਿਹਤ ਮੰਤਰਾਲੇ ਮੁਤਾਬਕ 70 ਫੀਸਦੀ ਤੋਂ ਵੱਧ ਮੌਤਾਂ ਲਈ ਹੋਰ ਬਿਮਾਰੀਆਂ ਵੀ ਜ਼ਿੰਮੇਵਾਰ ਰਹੀਆਂ।

259 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper