Latest News
ਕੇਂਦਰ ਦੇ ਬੰਨ੍ਹੇ ਭਾਅ ਕਿਸਾਨ ਸਭਾ ਵੱਲੋਂ ਰੱਦ

Published on 02 Jun, 2020 10:44 AM.


ਚੰਡੀਗੜ੍ਹ (ਗੁਰਜੀਤ ਬਿੱਲਾ)
ਅਖਿਲ ਭਾਰਤੀਆ ਕਿਸਾਨ ਸਭਾ ਦੇ ਜਨਰਲ ਸਕੱਤਰ ਸਾਥੀ ਅਤੁਲ ਕੁਮਾਰ ਅਣਜਾਨ ਤੇ ਵਰਕਿੰਗ ਪ੍ਰੈਜ਼ੀਡੈਂਟ ਸਾਥੀ ਭੂਪਿੰਦਰ ਸਾਂਬਰ ਨੇ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਖਰੀਦ ਦੀਆਂ ਫਸਲਾਂ ਦੇ ਘੱਟੋ-ਘੱਟ ਸਹਾਇਕ ਮੁੱਲ ਮੂਲੋਂ ਰੱਦ ਕਰ ਦਿੱਤੇ ਹਨ ਤੇ ਕਿਹਾ ਹੈ ਕਿ ਸਮੁੱਚੇ ਭਾਰਤ ਦੇ ਕਿਸਾਨ ਅਤੇ ਪੇਂਡੂ ਖੇਤਰ ਦੇ ਮਿਹਨਤਕਸ਼ ਲੋਕ ਇਨ੍ਹਾਂ ਵਿਰੁੱਧ ਜ਼ੋਰਦਾਰ ਰੋਸ ਪ੍ਰਗਟ ਕਰਨਗੇ। ਸਾਥੀ ਅਣਜਾਣ ਅਤੇ ਸਾਥੀ ਸਾਂਬਰ ਨੇ ਕਿਹਾ ਕਿ ਪਹਿਲਾਂ ਹਾੜ੍ਹੀ ਦੀ ਫਸਲ ਸਮੇਂ ਪੰਜਾਬ ਨੂੰ ਛੱਡ ਕੇ ਸਾਰੇ Àੁੱਤਰ ਭਾਰਤ ਵਿਚ ਕਿਸਾਨ ਲੁੱਟੇ ਗਏ। ਇਕ ਪਾਸੇ ਲਾਗਤ ਖਰਚੇ ਸਰਕਾਰ ਨੇ ਟੈਕਸਾਂ ਰਾਹੀਂ ਵਧਾਏ ਹਨ। ਕੋਈ ਮਦਦ ਨਾ ਕਰਕੇ ਮਜ਼ਦੂਰ ਆਪਣੇ ਹੀ ਦੇਸ਼ ਵਿਚ ਪ੍ਰਵਾਸੀ ਬਣਾ ਕੇ ਕਿਰਤ ਸੰਕਟ ਪੈਦਾ ਕਰ ਦਿੱਤਾ ਹੈ ਤੇ ਕੋਵਿਡ-19 ਦੇ ਬੇਰੋਜ਼ਗਾਰ ਕੀਤੇ ਕਰੋੜਾਂ ਲੋਕਾਂ ਦਾ ਭਾਰ ਪੇਂਡੂ ਖੇਤਰ ਉਤੇ ਸੁੱਟ ਦਿੱਤਾ ਹੈ। ਉਹਨਾਂ ਕਿਹਾ ਕਿ ਮੰਡੀਕਰਨ, ਜ਼ਰੂਰੀ ਵਸਤਾਂ ਦੇ ਕਾਨੂੰਨ ਬਾਰੇ ਅਪਣਾਈਆਂ ਜਾ ਰਹੀਆਂ ਨੀਤੀਆਂ, ਘੱਟੋ-ਘੱਟ ਸਹਾਇਕ ਮੁੱਲ ਬੰਨ੍ਹਣ, ਸਰਕਾਰੀ ਖਰੀਦ ਰਾਹੀਂ ਸਟਾਕ ਜਮ੍ਹਾਂ ਕਰਨ ਤੇ ਡੀਪੂਆਂ ਰਾਹੀਂ ਖਪਤਕਾਰ ਨੂੰ ਸਸਤੇ ਭਾਅ ਦੇਣ ਰਾਹੀਂ ਅੰਨ ਸੁਰੱਖਿਆ ਯਕੀਨੀ ਬਣਾਉਣ ਦੀ ਪ੍ਰਣਾਲੀ ਸੰਘ-ਭਾਜਪਾ ਤੇ ਉਹਨਾਂ ਦੀ ਪਿਛਲੱਗਾਂ ਦੀ ਸਰਕਾਰ ਤਬਾਹ ਕਰ ਰਹੀ ਹੈ। ਉਹਨਾਂ ਅੱਗੇ ਕਿਹਾ ਕਿ ਪੇਂਡੂ ਖੇਤਰ ਦੇ ਮਿਹਨਤਕਸ਼ ਲੋਕ ਅਨਾਜ ਵਪਾਰੀਆਂ ਦੇ ਹਿੱਤਾਂ ਦੀ ਇਸ ਪਾਲਸੀ ਵਿਰੁੱਧ ਜ਼ੋਰਦਾਰ ਘੋਲ ਲੜਨਗੇ। ਉਹਨਾਂ ਪੰਜਾਬ ਵਿਚ ਹਜ਼ਾਰਾਂ ਕਰੋੜਾਂ ਦੇ ਬੀਜ ਸਕੈਂਡਲ ਦੀ ਉੱਚ ਪੱਧਰੀ ਨਿਰਪੱਖ ਪੜਤਾਲ ਦੀ ਮੰਗ ਕੀਤੀ।

176 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper