Latest News
60 ਮੀਲ ਸਾਈਕਲ ਚਲਾ ਕੇ ਫੰਡ ਦੇਣ ਪੁੱਜਾ

Published on 04 Jun, 2020 10:40 AM.


ਜਲੰਧਰ : ਨਵਾਂ ਜ਼ਮਾਨਾ ਨਾਲ ਲੋਕਾਂ ਦੇ ਮੋਹ ਦੀਆਂ ਗੰਢਾਂ ਕਿੰਨੀਆਂ ਪੀਡੀਆਂ ਹਨ, ਇਹ ਉਸ ਸਮੇਂ ਪਤਾ ਲੱਗਾ, ਜਦੋਂ ਪਿਆਰਾ ਸਿੰਘ ਨਾਂਅ ਦਾ ਇੱਕ ਬਜ਼ੁਰਗ ਸਾਥੀ ਸਵੇਰੇ 9 ਵਜੇ ਨਵਾਂ ਜ਼ਮਾਨਾ ਦੇ ਦਫਤਰ ਪੁੱਜਾ। ਉਹ ਪਿੰਡ ਸੱਤੋਵਾਲ ਤਹਿਸੀਲ ਬਾਬਾ ਬਕਾਲਾ (ਅੰਮ੍ਰਿਤਸਰ) ਦਾ ਰਹਿਣ ਵਾਲਾ ਹੈ। ਉਸ ਦੇ ਕੋਲ ਸਾਈਕਲ ਸੀ। ਉਸ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਘਰੋਂ ਸਾਈਕਲ ਉੱਤੇ ਚੱਲਿਆ ਸੀ ਤੇ 5 ਘੰਟੇ ਦਾ ਸਫਰ ਕਰਕੇ ਨਵਾਂ ਜ਼ਮਾਨਾ ਦਫਤਰ ਪੁੱਜਾ ਸੀ। ਉਸ ਨੇ ਕਿਹਾ ਕਿ ਉਹ ਨਵਾਂ ਜ਼ਮਾਨਾ ਦਾ 30 ਸਾਲ ਤੋਂ ਪਾਠਕ ਹੈ। ਜਦੋਂ ਉਸ ਨੇ ਨਵਾਂ ਜ਼ਮਾਨਾ ਦੀ ਸਹਾਇਤਾ ਫੰਡ ਦੀ ਅਪੀਲ ਪੜ੍ਹੀ ਤਾਂ ਉਹ ਰਹਿ ਨਹੀਂ ਸਕਿਆ ਤੇ ਆਪਣੇ ਵੱਲੋਂ ਫੰਡ ਦੀ ਰਕਮ ਦੇਣ ਆਇਆ। ਉਸ ਨੇ ਕਿਹਾ ਕਿ ਜਿਸ ਦਿਨ ਮੈਨੂੰ ਨਵਾਂ ਜ਼ਮਾਨਾ ਨਾ ਮਿਲੇ ਤਾਂ ਇੰਜ ਲੱਗਦਾ ਹੈ, ਜਿਵੇਂ ਦਿਨ ਹੀ ਨਹੀਂ ਚੜ੍ਹਿਆ। ਅਦਾਰਾ ਅਜਿਹੇ ਸਿਰੜੀ ਸਾਥੀਆਂ ਦੇ ਸਹਿਯੋਗ ਲਈ ਧੰਨਵਾਦੀ ਹੈ।

158 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper