Latest News
ਡੋਡਾ ਜ਼ਿਲ੍ਹਾ ਦਹਿਸ਼ਤਗਰਦਾਂ ਤੋਂ ਮੁਕਤ ਕਰਾ ਲੈਣ ਦਾ ਦਾਅਵਾ

Published on 29 Jun, 2020 11:15 AM.


ਨਵੀਂ ਦਿੱਲੀ : ਅਨੰਤਨਾਗ ਜ਼ਿਲ੍ਹੇ ਵਿਚ ਸੋਮਵਾਰ ਮੁਕਾਬਲੇ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ। ਇਨ੍ਹਾਂ ਵਿਚੋਂ ਇਕ ਦੀ ਪਛਾਣ ਡੋਡਾ ਦੇ ਹਿਜ਼ਬੁਲ ਕਮਾਂਡਰ ਮਸੂਦ ਵਜੋਂ ਹੋਈ ਹੈ। ਡੀ ਜੀ ਪੀ ਦਿਲਬਾਗ ਸਿੰਘ ਨੇ ਦੱਸਿਆ ਕਿ ਮਸੂਦ ਦੇ ਮਾਰੇ ਜਾਣ ਤੋਂ ਬਾਅਦ ਡੋਡਾ ਜ਼ਿਲ੍ਹਾ ਇਕ ਵਾਰ ਫਿਰ ਦਹਿਸ਼ਤਗਰਦੀ ਤੋਂ ਮੁਕਤ ਹੋ ਗਿਆ ਹੈ। ਮਸੂਦ ਜ਼ਿਲ੍ਹੇ ਵਿਚ ਆਖਰੀ ਸਰਗਰਮ ਦਹਿਸ਼ਤਗਰਦ ਸੀ। ਉਹ ਰੇਪ ਕੇਸ ਵਿਚ ਸ਼ਾਮਲ ਸੀ ਤੇ ਉਦੋਂ ਤੋਂ ਦੌੜਿਆ ਫਿਰਦਾ ਸੀ। ਬਾਅਦ ਵਿਚ ਉਹ ਹਿਜ਼ਬੁਲ ਵਿਚ ਸ਼ਾਮਲ ਹੋ ਗਿਆ ਤੇ ਕਸ਼ਮੀਰ ਵਿਚ ਸਰਗਰਮੀ ਕਰਨ ਲੱਗਾ। ਗੋਲੀਬਾਰੀ ਅਨੰਤਨਾਗ ਦੇ ਚੁਹਾਰ ਇਲਾਕੇ ਵਿਚ ਹੋਈ ਜਦੋਂ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਮੁਕਾਬਲੇ ਵਿਚ ਤਿੰਨ ਦਹਿਸ਼ਤਗਰਦ ਮਾਰੇ ਗਏ ਤੇ ਉਨ੍ਹਾਂ ਕੋਲੋਂ ਇਕ ਏ ਕੇ 47 ਰਾਈਫਲ ਤੇ ਦੋ ਪਿਸਤੌਲ ਮਿਲੇ। ਦੂਜੇ ਦੋ ਦਹਿਸ਼ਤਗਰਦ ਲਸ਼ਕਰੇ ਤਈਬਾ ਦੇ ਦੱਸੇ ਜਾਂਦੇ ਹਨ। ਇਸ ਮਹੀਨੇ ਸੁਰੱਖਿਆ ਬਲ ਮੁਕਾਬਲਿਆਂ ਵਿਚ 46 ਦਹਿਸ਼ਤਗਰਦਾਂ ਨੂੰ ਮਾਰ ਚੁੱਕੇ ਹਨ।

164 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper