Latest News
ਸੋਨਾ 50 ਹਜ਼ਾਰ ਦਾ ਤੋਲਾ

Published on 02 Jul, 2020 10:45 AM.


ਮੁੰਬਈ : ਦੁਨੀਆ-ਭਰ ਵਿਚ ਮੰਗ ਵਧਣ ਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਕਦਰ ਘਟਣ ਨਾਲ ਸੋਨਾ ਵੀਰਵਾਰ 50 ਹਜ਼ਾਰ ਰੁਪਏ ਪ੍ਰਤੀ 10 ਗਰਾਮ ਤੋਂ ਟੱਪ ਗਿਆ। ਜਾਣਕਾਰਾਂ ਮੁਤਾਬਕ ਸੋਨੇ ਵਿਚ ਪੈਸਾ ਲਾਉਣ ਵਾਲੇ ਕਰੀਬ ਦੋ ਸਾਲਾਂ ਵਿਚ 57 ਫੀਸਦੀ ਖੱਟ ਗਏ ਹਨ। ਦਿੱਲੀ ਵਿਚ 24 ਕੈਰੇਟ ਦੇ 10 ਗਰਾਮ ਸੋਨੇ ਦਾ ਭਾਅ 50050 ਰੁਪਏ ਤੇ ਮੁੰਬਈ ਵਿਚ 50120 ਰੁਪਏ ਸੀ। ਕੋਲਕਾਤਾ ਵਿਚ 49820 ਰੁਪਏ ਸੀ। ਕੌਮਾਂਤਰੀ ਬਾਜ਼ਾਰ ਵਿਚ ਸੋਨੇ ਦੀ ਕੀਮਤ 1788 ਅਮਰੀਕੀ ਡਾਲਰ ਪ੍ਰਤੀ ਔਂਸ ਚੱਲ ਰਹੀ ਹੈ। ਚਾਂਦੀ ਵੀ 1834 ਡਾਲਰ ਪ੍ਰਤੀ ਔਂਸ ਸੀ। ਜਾਣਕਾਰਾਂ ਮੁਤਾਬਕ ਕੋਰੋਨਾ ਕਾਰਨ ਸ਼ੇਅਰ ਮਾਰਕਿਟ ਵਿਚ ਗਿਰਾਵਟ ਅਤੇ ਪ੍ਰਾਪਰਟੀ ਕਾਰੋਬਾਰ ਠੰਢਾ ਚੱਲਣ ਕਾਰਨ ਲੋਕ ਸੋਨੇ ਵਿਚ ਹੀ ਮੁਨਾਫਾ ਦੇਖ ਰਹੇ ਹਨ।

134 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper