Latest News
ਸੀਨੀਅਰ ਸਿਟੀਜ਼ਨ ਤੇ ਕੋਰੋਨਾ ਪੀੜਤ ਡਾਕ ਰਾਹੀਂ ਪਾ ਸਕਣਗੇ ਵੋਟ

Published on 02 Jul, 2020 10:49 AM.


ਨਵੀਂ ਦਿੱਲੀ : ਕੋਰੋਨਾ ਸੰਕਟ ਦਰਮਿਆਨ ਕਾਨੂੰਨ ਮੰਤਰਾਲੇ ਨੇ ਕੰਡਕਟ ਆਫ ਇਲੈਕਸ਼ਨ (ਅਮੈਂਡਮੈਂਟ) ਰੂਲਜ਼-2020 ਨੋਟੀਫਿਕੇਸ਼ਨ ਜਾਰੀ ਕਰਦਿਆਂ 65 ਸਾਲ ਤੋਂ ਵੱਧ ਉਮਰ ਵਾਲਿਆਂ ਤੇ ਕੋਰੋਨਾ ਪੀੜਤਾਂ ਨੂੰ ਡਾਕ ਰਾਹੀਂ ਵੋਟ ਪਾਉਣ ਦੀ ਛੋਟ ਦੇ ਦਿੱਤੀ ਹੈ। ਚੋਣ ਕਮਿਸ਼ਨ ਨੇ ਨਿਯਮ ਵਿਚ ਸੋਧ ਬਾਰੇ ਇਹ ਜਾਣਕਾਰੀ ਬਿਹਾਰ ਅਸੰਬਲੀ ਦੀਆਂ ਚੋਣਾਂ ਦੇ ਮੌਕੇ ਦਿੱਤੀ ਹੈ। ਬਿਹਾਰ ਵਿਚ ਚੋਣਾਂ ਅਕਤੂਬਰ-ਨਵੰਬਰ ਵਿਚ ਕਰਾਈਆਂ ਜਾਣੀਆਂ ਹਨ। ਚੋਣ ਕਮਿਸ਼ਨ ਨੇ ਇਹ ਦੱਸਿਆ ਹੈ ਕਿ ਉਹ ਲੋਕ ਡਾਕ ਰਾਹੀਂ ਵੋਟ ਪਾ ਸਕਣਗੇ, ਜਿਹੜੇ ਕੋਰੋਨਾ ਨਾਲ ਪੀੜਤ ਹੋਣਗੇ ਜਾਂ ਜਿਨ੍ਹਾਂ ਬਾਰੇ ਸ਼ੱਕ ਹੋਵੇਗਾ ਜਾਂ ਜਿਹੜੇ ਇਕਾਂਤਵਾਸ ਵਿਚ ਹੋਣਗੇ।
ਮੈਡੀਕਲ ਮਾਹਰ ਲਗਾਤਾਰ ਕਹਿ ਰਹੇ ਹਨ ਕਿ 65 ਸਾਲ ਤੋਂ ਉਪਰਲੀ ਉਮਰ ਦੇ ਲੋਕ, ਗਰਭਵਤੀਆਂ ਅਤੇ ਸ਼ੂਗਰ, ਬਲੱਡ ਪ੍ਰੈਸ਼ਰ ਤੇ ਕਿਡਨੀ ਦੇ ਰੋਗੀ ਬਾਹਰ ਨਿਕਲਣ ਤੋਂ ਗੁਰੇਜ਼ ਕਰਨ। ਹੁਣ ਤੱਕ ਡਾਕ ਰਾਹੀਂ ਵੋਟ ਪਾਉਣ ਦੀ ਛੋਟ 80 ਸਾਲ ਤੋਂ ਵੱਧ ਉਮਰ ਵਾਲਿਆਂ ਜਾਂ ਉਨ੍ਹਾਂ ਲੋਕਾਂ ਨੂੰ ਹੀ ਸੀ, ਜਿਹੜੇ ਆਪਣੇ ਘਰਾਂ ਤੋਂ ਦੂਰ ਜ਼ਰੂਰੀ ਸੇਵਾ ਦੇ ਰਹੇ ਹਨ, ਜਦਕਿ ਮਾਰਚ ਵਿਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਕੋਰੋਨਾ ਕਰਕੇ ਜੂਨ ਤੱਕ ਅੱਗੇ ਪਾ ਦਿੱਤੀਆਂ ਗਈਆਂ ਸਨ, ਬਿਹਾਰ ਅਸੰਬਲੀ ਚੋਣਾਂ ਅੱਗੇ ਪਾਉਣ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

192 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper