Latest News
ਪਾਕ 'ਚ ਮਿੰਨੀ ਬੱਸ ਦੀ ਟਰੇਨ ਨਾਲ ਟੱਕਰ, 19 ਸਿੱਖ ਸ਼ਰਧਾਲੂ ਹਲਾਕ

Published on 03 Jul, 2020 10:28 AM.


ਲਾਹੌਰ : ਪਾਕਿਸਤਾਨੀ ਪੰਜਾਬ ਦੇ ਜ਼ਿਲ੍ਹਾ ਸ਼ੇਖੂਪੁਰਾ ਵਿਚ ਸ਼ੁੱਕਰਵਾਰ ਮਿੰਨੀ ਬੱਸ ਫਾਟਕ 'ਤੇ ਟਰੇਨ ਨਾਲ ਟਕਰਾਉਣ ਦੇ ਸਿੱਟੇ ਵਜੋਂ 19 ਵਿਅਕਤੀ ਮਾਰੇ ਗਏ। ਇਨ੍ਹਾਂ ਵਿਚੋਂ ਬਹੁਤੇ ਸਿੱਖ ਸ਼ਰਧਾਲੂ ਸਨ। ਮਰਨ ਵਾਲਿਆਂ ਵਿਚ ਔਰਤਾਂ ਤੇ ਬੱਚੇ ਵੀ ਹਨ। ਬੱਸ ਵਿਚ 25-26 ਸਵਾਰ ਸਨ। ਉਨ੍ਹਾਂ ਨਨਕਾਣਾ ਸਾਹਿਬ ਦੇ ਦਰਸ਼ਨ ਕਰਕੇ ਪੇਸ਼ਾਵਰ ਮੁੜਦਿਆਂ ਫਰੂਕਾਬਾਦ ਦੇ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕਰਨੇ ਸਨ। ਦਿਨੇ ਡੇਢ ਵਜੇ ਉਨ੍ਹਾਂ ਦੀ ਮਿੰਨੀ ਬੱਸ ਇਥੋਂ 60 ਕਿਲੋਮੀਟਰ ਦੂਰ ਫਰੂਕਾਬਾਦ ਵਿਖੇ ਕਰਾਚੀ ਤੋਂ ਲਾਹੌਰ ਆ ਰਹੀ ਸ਼ਾਹ ਹੁਸੈਨ ਐੱਕਸਪ੍ਰੈੱਸ ਨਾਲ ਟਕਰਾਅ ਗਈ। ਅਧਿਕਾਰੀਆਂ ਦਾ ਕਹਿਣਾ ਸੀ ਕਿ ਫਾਟਕ ਬੰਦ ਸੀ ਤੇ ਲੱਗਦਾ ਹੈ ਕਿ ਡਰਾਈਵਰ ਨੇ ਪਾਸਿਓਂ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ।

171 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper