Latest News
ਕੋਰੋਨਾ ਵਰਤਾਉਣ ਵਾਲੇ ਨੱਪਣ ਲਈ ਕਮਾਂਡੋ ਤਾਇਨਾਤ

Published on 09 Jul, 2020 10:55 AM.


ਤਿਰੁਅਨੰਤਪੁਰਮ : ਕੇਰਲਾ ਦੇ ਜ਼ਿਲ੍ਹਾ ਤਿਰੁਅਨੰਤਪੁਰਮ ਦੇ ਤਟਵਰਤੀ ਪਿੰਡ ਪੁੰਥੂਰਾ ਵਿਚ ਕੋਰੋਨਾ ਫੈਲਣੋਂ ਰੋਕਣ ਲਈ ਸਿਹਤ ਕਾਮਿਆਂ ਦੇ ਨਾਲ 25 ਕਮਾਂਡੋ ਤਾਇਨਾਤ ਕੀਤੇ ਗਏ ਹਨ। ਲਾਊਡ ਸਪੀਕਰ 'ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਬੰਦਾ ਬੇਲੋੜਾ ਘੁੰਮਦਾ ਨਜ਼ਰ ਆਇਆ ਉਸਨੂੰ ਕਮਾਂਡੋਜ਼ ਦੀ ਮਦਦ ਨਾਲ ਐਂਬੂਲੈਂਸ ਵਿਚ ਪਾ ਕੇ ਕੁਆਰਨਟੀਨ ਸੈਂਟਰਾਂ ਵਿਚ ਲਿਜਾਇਆ ਜਾਵੇਗਾ। ਪਿੰਡ ਵਿਚ ਕਈ ਸੁਪਰ-ਸਪ੍ਰੈਡਰ ਮਿਲਣ ਨਾਲ ਇਹ ਸਖਤੀ ਕੀਤੀ ਗਈ ਹੈ। ਸੁਪਰ-ਸਪ੍ਰੈਡਰ ਉਸਨੂੰ ਕਹਿੰਦੇ ਹਨ ਜਿਹੜਾ 6 ਤੋਂ ਵਧ ਲੋਕਾਂ ਨੂੰ ਲਾਗ ਲਾ ਦਿੰਦਾ ਹੈ। ਪਿੰਡ ਵਿਚ 5 ਦਿਨਾਂ ਵਿਚ 600 ਲੋਕਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 119 ਕੋਰੋਨਾ ਪਾਜ਼ੀਟਿਵ ਨਿਕਲੇ। ਪਿੰਡ ਦੇ ਕਈ ਲੋਕ ਮੱਛੀ ਦਾ ਧੰਦਾ ਕਰਦੇ ਹਨ ਅਤੇ ਤਾਮਿਲਨਾਡੂ ਤਕ ਜਾਂਦੇ ਰਹਿੰਦੇ ਹਨ। ਪਿੰਡ ਦੇ ਸਾਰੇ ਘਰਾਂ ਨੂੰ ਅੱਜ ਸੈਨੀਟਾਈਜ਼ ਕੀਤਾ ਜਾਵੇਗਾ।

182 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper