Latest News
ਕਾਰ-ਟਰਾਲਾ ਟੱਕਰ 'ਚ ਪੰਜ ਨੌਜਵਾਨਾਂ ਦੀ ਮੌਤ

Published on 09 Jul, 2020 10:56 AM.


ਤਲਵੰਡੀ ਸਾਬੋ (ਜਗਦੀਪ ਗਿੱਲ)
ਅੱਜ ਮੌੜ ਮੰਡੀ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਤਲਵੰਡੀ ਸਾਬੋ ਇਲਾਕੇ ਦੇ ਪੰਜ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਹਰਮਨਦੀਪ ਸਿੰਘ ਪੁੱਤਰ ਰਾਜਵਿੰਦਰ ਸਿੰਘ, ਅਰਮਾਨ ਸਿੰਘ ਪੁੱਤਰ ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ ਰਾਜਵਿੰਦਰ ਸਿੰਘ, ਸੰਦੀਪ ਸਿੰਘ (ਚਾਰੇ ਵਾਸੀ ਜੱਜਲ), ਮਨਪ੍ਰੀਤ ਸਿੰਘ ਪੁੱਤਰ ਮਹਿਮਾ ਸਿੰਘ ਵਾਸੀ ਮਲਕਾਣਾ ਅਤੇ ਦਿਲੇਸ਼ਵਰ ਸਿੰਘ ਪੁੱਤਰ ਗੁਰਮੀਤ ਸਿੰਘ ਸਰਪੰਚ ਜੋਗੇਵਾਲਾ ਸਵਿੱਫਟ ਕਾਰ 'ਚ ਸਵਾਰ ਹੋ ਕੇ ਰਾਮਪੁਰਾ ਦੀ ਤਰਫ਼ੋਂ ਤਲਵੰਡੀ ਸਾਬੋ ਵੱਲ ਆਪਣੇ ਪਿੰਡਾਂ ਨੂੰ ਆ ਰਹੇ ਸਨ। ਕਾਰ ਦੀ ਮੌੜ ਮੰਡੀ ਨੇੜੇ ਪਿੰਡ ਰਾਮਨਗਰ ਕੋਲ ਇੱਕ ਤੇਜ਼ ਰਫ਼ਤਾਰ ਟਰਾਲੇ ਨਾਲ ਟੱਕਰ ਹੋ ਗਈ।ਹਰਮਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਮਾਨ ਸਿੰਘ, ਮਨਪ੍ਰੀਤ ਸਿੰਘ ਤੇ ਦਿਲੇਸ਼ਵਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ।ਸੰਦੀਪ ਸਿੰਘ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਇਲਾਜ ਲਈ ਬਠਿੰਡਾ ਭੇਜਿਆ ਗਿਆ ਹੈ।ਸਾਰੇ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੇ ਵਿਚਕਾਰ ਦੱਸੀ ਜਾਂਦੀ। ਕਿਸੇ ਦਾ ਵੀ ਵਿਆਹ ਨਹੀਂ ਹੋਇਆ ਸੀ।

178 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper