Latest News
ਸਮੇਂ ਸਿਰ ਤਨਖਾਹਾਂ ਯਕੀਨੀ ਬਣਾਈਆਂ ਜਾਣ : ਸੁਪਰੀਮ ਕੋਰਟ

Published on 31 Jul, 2020 11:10 AM.


ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸ਼ੁੱਕਰਵਾਰ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਕਿ ਜਿਹੜੀਆਂ ਸਰਕਾਰਾਂ ਕੋਵਿਡ-19 ਖਿਲਾਫ ਮੋਰਚੇ 'ਤੇ ਲੜ ਰਹੇ ਡਾਕਟਰਾਂ ਤੇ ਸਿਹਤ ਕਾਮਿਆਂ ਨੂੰ ਵਕਤ ਸਿਰ ਤਨਖਾਹ ਨਹੀਂ ਦੇ ਰਹੀਆਂ ਉਨ੍ਹਾਂ ਖਿਲਾਫ ਡਿਜ਼ਾਸਟਰ ਮੈਨੇਜਮੈਂਟ ਐਕਟ-2005 ਤਹਿਤ ਕਾਰਵਾਈ ਕਰੇ।
ਜਸਟਿਸ ਐੱਮ ਆਰ ਸ਼ਾਹ ਨੇ ਕੇਂਦਰ ਦੇ ਇਸ ਸਟੈਂਡ 'ਤੇ ਨਾਖੁਸ਼ੀ ਜ਼ਾਹਰ ਕੀਤੀ ਕਿ ਬਹੁਤੀਆਂ ਸਰਕਾਰਾਂ ਤਾਂ ਉਸ ਦੇ ਨਿਰਦੇਸ਼ਾਂ ਦੀ ਪਾਲਣਾ ਕਰ ਰਹੀਆਂ ਹਨ, ਪਰ ਪੰਜਾਬ, ਮਹਾਰਾਸ਼ਟਰ, ਤ੍ਰਿਪੁਰਾ ਤੇ ਕਰਨਾਟਕ ਨਹੀਂ ਕਰ ਰਹੇ। ਸੁਪਰੀਮ ਕੋਰਟ ਨੇ ਪਟੀਸ਼ਨਰ ਦੀ ਇਸ ਸ਼ਿਕਾਇਤ 'ਤੇ ਵੀ ਕੇਂਦਰ ਤੋਂ ਜਵਾਬ ਮੰਗਿਆ ਕਿ ਸਿਹਤ ਕਾਮਿਆਂ ਦੇ ਕੁਆਰਨਟੀਨ ਸਮੇਂ ਨੂੰ ਛੁੱਟੀਆਂ ਮੰਨਿਆ ਜਾ ਰਿਹਾ ਹੈ। ਕੇਂਦਰ ਵੱਲੋਂ ਪੇਸ਼ ਹੋਣ ਵਾਲੇ ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸਰਕਾਰ ਇਸ 'ਤੇ ਗੌਰ ਕਰੇਗੀ।

123 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper