Latest News
ਔਰਤਾਂ 'ਤੇ ਵਧ ਰਹੇ ਜ਼ੁਲਮਾਂ ਨੂੰ ਪੁਲਸ ਹੱਲ ਕਰਨ 'ਚ ਨਾਕਾਮ : ਨਾਹਰ

Published on 03 Aug, 2020 09:51 AM.


ਨਕੋਦਰ (ਨਵਾਂ ਜ਼ਮਾਨਾ ਸਰਵਿਸ)
ਇਥੇ ਮਜਦੂਰ ਕਿਸਾਨ ਤੇ ਨੌਜਵਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸਾਥੀ ਤਰਸੇਮ ਪੀਟਰ ਦੀ ਪ੍ਰਧਾਨਗੀ ਹੇਠ ਦਿਹਾਤੀ ਮਜ਼ਦੂਰ ਸਭਾ ਦੇ ਦਫਤਰ ਵਿਖੇ ਹੋਈ ।ਮੀਟਿੰਗ ਵਿੱਚ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਅਤੇ ਨਿਰਮਲ ਆਧੀ, ਸਤਪਾਲ ਸਹੋਤਾ, ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਤਰਸੇਮ ਪੀਟਰ, ਹੰਸ ਰਾਜ ਪਬਵਾਂ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਮਨੋਹਰ ਸਿੰਘ ਗਿੱਲ,ਮੇਜਰ ਖੁਰਲਾਪੁਰ, ਕਿਰਤੀ ਕਿਸਾਨ ਯੂਨੀਅਨ ਦੇ ਸਾਥੀ ਸੰਤੋਖ ਸਿੰਘ ਸੰਧੂ, ਮੱਖਣ ਸਿੰਘ ਕੰਦੋਲਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਸਾਥੀ ਹਰਮੇਸ਼ ਮਾਲੜੀ, ਖੇਤ ਮਜਦੂਰ ਸਭਾ ਦੇ ਸਾਥੀ ਚਰਨਜੀਤ ਸਿੰਘ ਥੰਮੂਵਾਲ, ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਸਾਥੀ ਸੰਦੀਪ ਅਰੋੜਾ, ਸਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸਾਥੀ ਦਲਵਿੰਦਰ ਸਿੰਘ ਕੁਲਾਰ ਆਦਿ ਨੇ ਹਿੱਸਾ ਲਿਆ।ਮੀਟਿੰਗ ਦੇ ਫੈਸਲੇ ਪ੍ਰੈੱਸ ਨੂੰ ਜਾਰੀ ਕਰਦਿਆਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਲਾਏ ਲਾਕਡਾਉਨ ਦੌਰਾਨ ਬੁਰੀ ਤਰ੍ਹਾਂ ਆਰਥਿਕ ਤੌਰ 'ਤੇ ਝੰਬੇ ਮਜਦੂਰਾਂ ਕਿਸਾਨਾਂ ਤੇ ਔਰਤਾਂ ਅਤੇ ਆਮ ਲੋਕਾਂ ਉੱਪਰ ਪੁਲਸ ਦਾ ਡੰਗ ਦਿਨੋ-ਦਿਨ ਤੇਜ ਹੋ ਰਿਹਾ ਹੈ। ਆਏ ਦਿਨ ਔਰਤਾਂ 'ਤੇ ਵਧ ਰਹੇ ਅੱਤਿਆਚਾਰਾਂ ਨੂੰ ਨਕੋਦਰ ਪੁਲਸ ਹੱਲ ਕਰਨ 'ਚ ਨਾਕਾਮ ਸਾਬਤ ਹੋਈ ਹੈ ਅਤੇ ਮਜਦੂਰਾਂ ਤੇ ਕਿਸਾਨਾਂ ਨਾਲ ਸੰਬੰਧਤ ਸੰਜੀਦਾ ਮਸਲੇ ਹੱਲ ਕਰਨ ਦੀ ਬਜਾਏ ਜਾਣ ਬੁੱਝ ਕੇ ਲਟਕਾਏ ਜਾ ਰਹੇ ਹਨ ।ਆਗੂ ਨੇ ਕਿਹਾ ਕਿ ਇੰਨਾ ਕਾਰਨਾਂ ਕਰ ਕੇ ਸਥਾਨਕ ਲੋਕਾਂ 'ਚ ਬੇਚੈਨੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਆਗੂ ਨੇ ਕਿਹਾ ਕਿ ਜੇਕਰ ਲੋਕ ਮਸਲੇ ਇਕ ਹਫਤੇ ਵਿੱਚ ਹੱਲ ਨਾ ਕੀਤੇ ਗਏ ਤਾਂ ਪੰਦਰਾਂ ਅਗਸਤ ਤੋਂ ਪਹਿਲਾਂ-ਪਹਿਲਾਂ ਨਕੋਦਰ ਦੇ ਡੀ ਐੱਸ ਪੀ ਦਫਤਰ ਦੇ ਅੱਗੇ ਵੱਡੀ ਗਿਣਤੀ ਵਿੱਚ ਮਜਦੂਰਾਂ, ਕਿਸਾਨਾਂ ਤੇ ਨੌਜਵਾਨਾਂ, ਔਰਤਾਂ ਨੂੰ ਨਾਲ ਲੈ ਕੇ ਰੋਹ ਭਰਪੂਰ ਧਰਨਾ ਤੇ ਮੁਜ਼ਾਹਰਾ ਕੀਤਾ ਜਾਵੇਗਾ।

208 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper