Latest News
ਗੰਭੀਰ ਬੇਰੁਜ਼ਗਾਰੀ ਕਾਰਨ ਖਤਮ ਹੋ ਸਕਦੀ ਹੈ ਇੱਕ ਪੀੜ੍ਹੀ : ਮਨਮੋਹਨ

Published on 03 Aug, 2020 11:11 AM.


ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਪ੍ਰਭਾਵ ਆਰਥਕ ਪੱਖੋਂ ਮਾਰੂ ਸਾਬਤ ਹੋਵੇਗਾ। ਅਰਥ ਸ਼ਾਸਤਰੀਆਂ ਦਾ ਮੰਨਣਾ ਹੈ ਕਿ ਆਲਮੀ ਆਰਥਿਕਤਾ ਇਤਿਹਾਸ ਦੇ ਸਭ ਤੋਂ ਬੁਰੇ ਪੜਾਵਾਂ 'ਚੋਂ ਲੰਘੇਗੀ। 'ਦਿ ਹਿੰਦੂ' ਵਿੱਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ, 'ਇਹ ਸਾਡੇ ਦੇਸ਼ ਅਤੇ ਵਿਸ਼ਵ ਲਈ ਬਹੁਤ ਹੀ ਮੁਸ਼ਕਲ ਸਮਾਂ ਹੈ। ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਦੇਸ਼ ਦੀ ਅਸਮਰਥਾ ਅਤੇ ਢੁਕਵੇਂ ਇਲਾਜ ਦੀ ਅਣਹੋਂਦ ਨੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਨਤੀਜੇ ਵਜੋਂ ਆਮ ਸਮਾਜਿਕ ਪ੍ਰਣਾਲੀ ਵਿਚ ਆਈ ਉਥਲ-ਪੁਥਲ ਰੋਜ਼ੀ-ਰੋਟੀ ਅਤੇ ਵੱਡੀ ਆਰਥਿਕਤਾ ਪ੍ਰਭਾਵਤ ਹੋਵੇਗੀ।
ਉਹਨਾ ਕਿਹਾ ਕਿ ਸਾਡੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਵੱਡੀ ਗਿਣਤੀ ਗਰੀਬੀ ਵੱਲ ਵਾਪਸ ਆ ਸਕਦੀ ਹੈ, ਇਹ ਵਿਕਾਸਸ਼ੀਲ ਦੇਸ਼ ਲਈ ਬਹੁਤ ਹੀ ਅਨੋਖੀ ਘਟਨਾ ਹੈ। ਕਈ ਉਦਯੋਗ ਬੰਦ ਹੋ ਸਕਦੇ ਹਨ। ਗੰਭੀਰ ਬੇਰੁਜ਼ਗਾਰੀ ਕਾਰਨ ਇੱਕ ਪੂਰੀ ਪੀੜ੍ਹੀ ਖਤਮ ਹੋ ਸਕਦੀ ਹੈ। ਸੁੰਗੜ ਰਹੀ ਆਰਥਿਕਤਾ ਕਾਰਨ ਵਿੱਤੀ ਸਰੋਤਾਂ ਦੀਆਂ ਘਾਟ ਸਾਡੇ ਬੱਚਿਆਂ ਨੂੰ ਭੋਜਨ ਅਤੇ ਸਿੱਖਿਆ ਦੇਣ ਦੀ ਸਾਡੀ ਯੋਗਤਾ 'ਤੇ ਮਾੜਾ ਅਸਰ ਪਾ ਸਕਦੀ ਹੈ। ਇਹ ਘਾਤਕ ਪ੍ਰਭਾਵ ਲੰਮੇ ਅਤੇ ਗਹਿਰੇ ਹਨ, ਖ਼ਾਸਕਰ ਹੇਠਲੇ ਵਰਗ ਦੇ ਲੋਕਾਂ ਲਈ ਇਹ ਮਾਰੂ ਸਾਬਤ ਹੋਵੇਗੀ।

212 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper