Latest News
ਹਲਕਾ ਮਜੀਠਾ ਦੇ ਪਿੰਡ ਕੋਟਲਾ ਤਰਖਾਣਾ 'ਚ ਵੀ ਜ਼ਹਿਰੀਲੀ ਸ਼ਰਾਬ ਨਾਲ ਇੱਕ ਮੌਤ

Published on 06 Aug, 2020 10:56 AM.


ਚਵਿੰਡਾ ਦੇਵੀ (ਰਾਜੇਸ਼ ਕੁਮਾਰ)
ਹਲਕਾ ਮਜੀਠਾ ਦੇ ਅਧੀਨ ਆਉਂਦੇ ਪਿੰਡ ਕੋਟਲਾ ਤਰਖਾਣਾ ਵਿਖੇ ਵੀ ਜ਼ਹਿਰੀਲੀ ਸ਼ਰਾਬ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਅਮਨਦੀਪ ਕੌਰ ਨੇ ਦੱਸਿਆ ਕਿ ਮੇਰਾ ਪਤੀ ਪਿੰਡੋਂ ਹੀ ਦੇਸੀ ਸ਼ਰਾਬ ਪੀ ਕੇ ਆਇਆ ਸੀ ਅਤੇ ਰਾਤ ਸ਼ਰਾਬ ਪੀ ਕੇ ਪਿਆ ਰਿਹਾ ਅਤੇ ਸਵੇਰੇ ਉਸ ਨੇ ਦੱਸਿਆ ਕਿ ਧੁੰਦਲਾ-ਧੁੰਦਲਾ ਨਜ਼ਰ ਆ ਰਿਹਾ ਹੈ, ਜਿਸ ਨੂੰ ਅਸੀਂ ਕਸਬਾ ਚਵਿੰਡਾ ਦੇਵੀ ਦੇ ਇੱਕ ਪ੍ਰਾਈਵੇਟ ਡਾਕਟਰ ਕੋਲ ਖੜਿਆ, ਜਿਸ ਉਪਰੰਤ ਅਸੀਂ ਇੱਕ ਪ੍ਰਾਈਵੇਟ ਨੰਦਾ ਹਸਪਤਾਲ ਵਿਖੇ ਖੜਿਆ, ਜਿੱਥੇ ਡਾਕਟਰਾਂ ਨੇ ਕਿਹਾ ਕਿ ਉਸ ਦੀ ਹਾਲਤ ਜ਼ਿਆਦਾ ਖਰਾਬ ਹੈ। ਫਿਰ ਉਹ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਵਿਖੇ ਲੈ ਗਏ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਇਸ ਸੰਬੰਧੀ ਸੁਬੇਗ ਸਿੰਘ, ਮਹਿੰਦਰ ਸਿੰਘ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਬਹੁਤ ਗਰੀਬ ਪਰਵਾਰ ਇਸ ਦਾ ਗੁਜ਼ਾਰਾ ਮਜ਼ਦੂਰੀ ਕਰਕੇ ਚੱਲ ਰਿਹਾ ਸੀ। ਉਨ੍ਹਾਂ ਮੰਗ ਕੀਤੀ ਕਿ ਸ਼ਰਾਬ ਮਾਫੀਏ ਨੂੰ ਸਰਕਾਰ ਨੱਥ ਪਾਵੇ ਤਾਂ ਪੰਜਾਬ ਵਿਚ ਦਿਨ ਬ ਦਿਨ ਵਧ ਰਹੀ ਮੌਤਾਂ ਦੀ ਗਿਣਤੀ ਨੂੰ ਠੱਲ੍ਹ ਪੈ ਸਕੇ। ਐਡੀਸ਼ਨਲ ਐੱਸ ਐੱਚ ਓ ਹਰਜਿੰਦਰ ਸਿੰਘ ਪਰਵਾਰ ਨੇ ਬਿਮਾਰ ਹੋਣ ਦੀ ਗੱਲ ਕਬੂਲੀ ਹੈ। ਫਿਰ ਵੀ ਸਾਰੇ ਮਸਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸੰਬੰਧੀ ਕਾਮਰੇਡ ਬਲਕਾਰ ਸਿੰਘ ਦੁਧਾਲਾ ਨੇ ਕਿਹਾ ਕਿ ਪੁਲਸ ਕੋਲੋਂ ਅਜੇ ਵੀ ਅਸਲੀ ਸ਼ਰਾਬ ਮਾਫੀਏ ਨੂੰ ਫੜਿਆ ਨਹੀਂ ਗਿਆ ਅਤੇ ਪੁਲਸ ਹੁਣ ਵੀ ਛੋਟੀਆਂ ਮੱਛੀਆਂ ਨੂੰ ਫੜ ਰਹੀ ਹੈ, ਜਦ ਕਿ ਵੱਡੇ ਮਗਰਮੱਛ ਹਰ ਵਾਰ ਇਸ ਤੋਂ ਨਿਕਲ ਜਾਂਦੇ ਹਨ, ਜਿਸ ਵੱਲ ਧਿਆਨ ਦੇਣ ਦੀ ਲੋੜ ਹੈ।

235 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper