ਤਿਰੁਅਨੰਤਪੁਰਮ : ਪਿਛਲੇ ਚਾਰ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਕੇਰਲਾ ਦੇ ਜ਼ਿਲ੍ਹਾ ਇਦੁੱਕੀ ਦੇ ਪਹਾੜੀ ਇਲਾਕੇ ਰਾਜਾਮਲਾਈ ਵਿਚ ਵੀਰਵਾਰ ਰਾਤ ਪਹਾੜ ਖਿਸਕਣ ਨਾਲ ਘੱਟੋ-ਘਟ 15 ਵਿਅਕਤੀਆਂ ਦੇ ਮਰਨ ਤੇ ਕਰੀਬ 50 ਦੇ ਮਲਬੇ ਹੇਠ ਦੱਬੇ ਹੋਣ ਦੀ ਖਬਰ ਹੈ। ਤ੍ਰਾਸਦੀ ਵਾਲੀ ਥਾਂ ਮਸ਼ਹੂਰ ਸੈਲਾਨੀ ਸਥੱਲ ਮੰਨਾਰ ਤੋਂ ਕਰੀਬ 30 ਕਿਲੋਮੀਟਰ ਦੂਰ ਹੈ। ਇੱਥੇ ਬਸਤੀ ਵਿਚ ਰਹਿੰਦੀਆਂ ਔਰਤਾਂ ਚਾਹ ਬਾਗਾਂ ਵਿਚ ਕੰਮ ਕਰਦੀਆਂ ਹਨ, ਜਦਕਿ ਬਹੁਤੇ ਮਰਦ ਜੀਪ ਡਰਾਈਵਰ ਹਨ।
ਦੱਸਿਆ ਗਿਆ ਹੈ ਕਿ ਬਸਤੀ ਵਿਚ ਘੱਟੋ-ਘੱਟ 84 ਲੋਕ ਵਸੇ ਹੋਏ ਸਨ ਤੇ ਘੂਕ ਸੁੱਤੇ ਹੋਣ ਕਾਰਨ ਉਨ੍ਹਾਂ ਨੂੰ ਬਚਣ ਦਾ ਮੌਕਾ ਨਹੀਂ ਮਿਲਿਆ।