Latest News
ਜਦ-ਜਦ ਦੇਸ਼ ਹੋਇਆ ਭਾਵੁਕ, ਫਾਇਲਾਂ ਹੋਈਆਂ ਗੁੰਮ : ਰਾਹੁਲ

Published on 08 Aug, 2020 10:33 AM.


ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰੱਖਿਆ ਮੰਤਰਾਲੇ ਦੀ ਇੱਕ ਵੈੱਬਸਾਈਟ ਤੋਂ ਦਸਤਾਵੇਜ਼ ਨੂੰ ਹਟਾਏ ਜਾਣ ਨੂੰ ਲੈ ਕੇ ਸਰਕਾਰ ਨੂੰ ਘੇਰਦਿਆਂ ਸ਼ਨੀਵਾਰ ਨੂੰ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਇਸ ਦੇ ਨਾਲ ਹੀ ਉਨ੍ਹਾ ਇਸ ਨੂੰ ਕੇਂਦਰ ਦਾ ਲੋਕਤੰਤਰ ਵਿਰੋਧੀ ਪ੍ਰਯੋਗ ਦੱਸਿਆ। ਰਾਹੁਲ ਨੇ ਇਸ ਵੱਲ ਵੀ ਇਸ਼ਾਰਾ ਕੀਤਾ ਕਿ ਇਸ ਤਰ੍ਹਾਂ ਪਹਿਲੀ ਵਾਰ ਨਹੀਂ ਹੋਇਆ, ਇਸ ਤੋਂ ਪਹਿਲਾਂ ਮਾਲਿਆ ਅਤੇ ਰਾਫ਼ੇਲ ਨਾਲ ਜੁੜੇ ਮਾਮਲੇ 'ਚ ਵੀ ਫਾਇਲਾਂ ਗੁੰਮ ਹੋਈਆਂ ਹਨ। ਰਾਹੁਲ ਨੇ ਟਵੀਟ ਕੀਤਾ, 'ਜਦ ਜਦ-ਜਦ ਦੇਸ਼ ਭਾਵੁਕ ਹੋਇਆ, ਫਾਈਲਾਂ ਗੁੰਮ ਹੋਈਆਂ। ਮਾਲਿਆ ਹੋਵੇ ਜਾਂ ਰਾਫ਼ੇਲ, ਮੋਦੀ ਜਾਂ ਚੋਕਸੀ... ਗੁੰਮਸ਼ੁਦਗੀ ਲਿਸਟ 'ਚ ਨਵੀਂ ਹੈ ਚੀਨੀ ਕਬਜ਼ੇ ਵਾਲੇ ਦਸਤਾਵੇਜ਼। ਇਹ ਸੰਯੋਗ ਨਹੀਂ, ਮੋਦੀ ਸਰਕਾਰ ਦਾ ਲੋਕਤੰਤਰ-ਵਿਰੋਧੀ ਪ੍ਰਯੋਗ ਹੈ।'
ਪੂਰਬੀ ਲੱਦਾਖ 'ਚ ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦੇ ਮੁੱਦੇ 'ਤੇ ਮੋਦੀ ਸਰਕਾਰ ਖਿਲਾਫ਼ ਲਗਾਤਾਰ ਹਮਲਾਵਰ ਰੁਖ ਅਪਣਾਏ ਰਾਹੁਲ ਨੇ ਰੱਖਿਆ ਮੰਤਰਾਲੇ ਦੇ ਇੱਕ ਹਾਲੀਆ ਦਸਤਾਵੇਜ਼ ਦੇ ਹਵਾਲੇ 'ਤੇ ਸਵਾਲ ਕੀਤਾ ਕਿ ਪ੍ਰਧਾਨ ਮੰਤਰੀ ਆਖਿਰ ਝੂਠ ਕਿਉਂ ਬੋਲ ਰਹੇ ਹਨ। ਹਾਲਾਂਕਿ ਹੁਣ ਦਸਤਾਵੇਜ਼ ਨੂੰ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਹਟਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਉਹਨਾ ਸਰਕਾਰ 'ਤੇ ਵਿਅੰਗ 'ਚ ਹਮਲਾ ਕੀਤਾ।
ਰਾਹੁਲ ਨੇ ਟਵੀਟ ਕਰਦੇ ਹੋਏ ਲਿਖਿਆ ਹੈ, 'ਜਦ-ਜਦ ਦੇਸ਼ ਭਾਵੁਕ ਹੋਇਆ, ਫਾਈਲਾਂ ਗੁੰਮ ਹੋਈਆਂ।' ਇੱਕ ਹੋਰ ਟਵੀਟ ਕਰਦੇ ਹੋਏ ਉਹਨਾ ਸਿੱਧੇ ਪ੍ਰਧਾਨ ਮੰਤਰੀ 'ਤੇ ਤਿੱਖਾ ਹਮਲਾ ਬੋਲਿਆ। ਉਨ੍ਹਾ ਲਿਖਿਆ, 'ਚੀਨ ਖਿਲਾਫ਼ ਖੜ੍ਹੇ ਹੋਣ ਦੀ ਗੱਲ ਤਾਂ ਭੁੱਲ ਹੀ ਜਾਓ, ਭਾਰਤ ਦੇ ਪ੍ਰਧਾਨ ਮੰਤਰੀ 'ਚ ਉਨ੍ਹਾਂ ਦਾ ਨਾਂਅ ਲੈਣ ਤੱਕ ਦੀ ਹਿੰਮਤ ਨਹੀਂ। ਚੀਨ ਦੇ ਸਾਡੇ ਇਲਾਕੇ 'ਚ ਹੋਣ ਨੂੰ ਨਕਾਰਨਾ ਅਤੇ ਵੈਬਸਾਈਟ ਤੋਂ ਡਾਕੂਮੈਂਟ ਹਟਾ ਲੈਣ ਨਾਲ ਤੱਥ ਨਹੀਂ ਬਦਲਣ ਲੱਗੇ।' ਇੱਕ ਖ਼ਬਰ ਨੂੰ ਟਵੀਟ ਕਰਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਲਿਖਿਆ, 'ਪ੍ਰਧਾਨ ਮੰਤਰੀ ਝੂਠ ਕਿਉਂ ਬੋਲ ਰਹੇ ਹਨ? ' ਅਸਲ 'ਚ ਪਿਛਲੇ ਮਹੀਨੇ ਗਲਵਾਨ ਘਾਟੀ 'ਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਨਾ ਤਾਂ ਕੋਈ ਭਾਰਤੀ ਖੇਤਰ 'ਚ ਆਇਆ ਸੀ ਅਤੇ ਨਾ ਹੀ ਕੋਈ ਹਾਲੇ ਇੱਥੇ ਹੈ।

342 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper