Latest News
ਸਾਥੀਆਂ, ਸਨੇਹੀਆਂ ਦੀ ਹਾਜ਼ਰੀ 'ਚ ਮਨਜੀਤ ਲਾਲੀ ਦਾ ਅੰਤਮ ਸੰਸਕਾਰ

Published on 10 Aug, 2020 11:05 AM.


ਮਾਹਿਲਪੁਰ (ਜਸਵਿੰਦਰ ਹੀਰ, ਸਫਰੀ)
'ਨਵਾਂ ਜ਼ਮਾਨਾ' ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਕਾਮਰੇਡ ਮਨਜੀਤ ਸਿੰਘ ਲਾਲੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਨ੍ਹਾ ਦਾ ਸੋਮਵਾਰ ਉਹਨਾ ਦੇ ਜੱਦੀ ਪਿੰਡ ਲੰਗੇਰੀ ਵਿਖੇ ਸੈਂਕੜੇ ਸੇਜਲ ਅੱਖਾਂ ਨਾਲ ਅੰਤਮ ਸੰਸਕਾਰ ਕੀਤਾ ਗਿਆ। ਕਾਮਰੇਡ ਲਾਲੀ ਪਿਛਲੇ ਸਤਾਈ ਸਾਲਾਂ ਤੋਂ ਪਿੰਡ ਦੇ ਸਰਪੰਚ ਚਲੇ ਆ ਰਹੇ ਸਨ। ਉਨ੍ਹਾ ਆਸ-ਪਾਸ ਦੇ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਰਹਿਤ ਰਹਿਣ ਅਤੇ ਖੇਡਾਂ ਨਾਲ ਜੋੜਨ ਲਈ ਅਣਥੱਕ ਮਿਹਨਤ ਕੀਤੀ। ਇਲਾਕੇ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਜੱਗ-ਜ਼ਾਹਰ ਹੈ। ਉਨ੍ਹਾ ਦੇ ਅੰਤਮ ਸੰਸਕਾਰ ਮੌਕੇ 'ਨਵਾਂ ਜ਼ਮਾਨਾ' ਟਰੱਸਟ ਜਲੰਧਰ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਪ ਲ ਸ ਮੰਚ ਜਲੰਧਰ, ਸੀ ਪੀ ਆਈ, ਸੀ ਪੀ ਐੱਮ, ਸੀ ਪੀ ਆਈ (ਐੱਮ ਐੱਲ), ਜ਼ਿਲ੍ਹਾ ਫਰੀਡਮ ਫਾਈਟਰ ਆਰਗੇਨਾਈਜ਼ੇਸ਼ਨ, ਸਾਹਿਤ ਸਭਾ ਮਾਹਿਲਪੁਰ, ਤਰਕਸ਼ੀਲ ਸੁਸਾਇਟੀ, ਕਿਸਾਨ ਸਭਾ, ਐੱਨ ਆਰ ਆਈਜ਼, ਜਾਗੋ ਵੈੱਲਫੇਅਰ ਸੁਸਾਇਟੀ, ਲੰਬੜਦਾਰ ਯੂਨੀਅਨ, ਐੱਸ ਜੀ ਜੀ ਕੇ ਸੀ ਮਾਹਿਲਪੁਰ ਮੈਨੇਜਮੈਂਟ ਕਮੇਟੀ, ਧਾਰਮਕ, ਸਮਾਜਕ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲੁਆਈ। ਇਸ ਦੁੱਖ ਦੀ ਘੜੀ ਵਿੱਚ 'ਨਵਾਂ ਜ਼ਮਾਨਾ' ਦੇ ਸਾਬਕਾ ਸੰਪਾਦਕ ਜਤਿੰਦਰ ਪਨੂੰ, ਗੁਰਮੀਤ ਸਿੰਘ ਟਰੱਸਟੀ, ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ, ਕਾਮਰੇਡ ਅਮੋਲਕ ਸਿੰਘ, ਦਰਸ਼ਨ ਮੱਟੂ ਜ਼ਿਲ੍ਹਾ ਸੈਕਟਰੀ ਸੀ ਪੀ ਐੱਮ, ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਸਾਬਕਾ ਵਿਧਾਇਕ ਸੁਰਿੰਦਰ ਸਿੰਘ, ਪ੍ਰਦੁਮਨ ਗੌਤਮ, ਮਹਿੰਦਰ ਕੁਮਾਰ, ਕਾਮਰੇਡ ਸਾਧੂ ਸਿੰਘ ਭੱਟੀ, ਨਮੀਸ਼ਾ ਮਹਿਤਾ, ਅਮਨਦੀਪ ਸਿੰਘ ਬੈਂਸ, ਰਛਪਾਲ ਸਿੰਘ ਪਾਲੀ, ਗੁਰਦੇਵ ਸਿੰਘ, ਹਰਬੰਸ ਰਾਏ, ਜਗਤਾਰ ਸਿੰਘ ਭੁੰਗਰਨੀ, ਮਹਿੰਦਰ ਖੈਰੜ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਮੁਗੋਵਾਲ, ਕਾਰਜਕਾਰੀ ਸਰਪੰਚ ਸੁਖਦੇਵ ਸਿੰਘ, ਸੱਤਪ੍ਰਕਾਸ਼ ਕੈਨੇਡੀਅਨ, ਲੰਬੜਦਾਰ ਮਹਿੰਦਰ ਪਾਲ, ਬਲਬੀਰ ਸਿੰਘ ਫੁਗਲਾਣਾ, ਤਲਵਿੰਦਰ ਹੀਰ, ਸਵਰਨ ਸਿੰਘ ਅਕਲਪੁਰੀ, ਪਰਮਜੀਤ ਸੰਘਾ, ਵਿਜੇ ਬੰਬੇਲੀ, ਨੈਸ਼ਨਲ ਸਟੇਟ ਐਵਾਰਡੀ ਮਾਸਟਰ ਅਵਤਾਰ ਲੰਗੇਰੀ, ਹੈੱਡਮਾਸਟਰ ਦਵਿੰਦਰ ਸਿੰਘ ਅਤੇ ਉਨ੍ਹਾ ਦੇ ਜੀਵਨ ਸਾਥੀ ਸੁਰਿੰਦਰ ਕੌਰ ਤੇ ਰਜਿੰਦਰ ਕੌਰ ਸਮੇਤ ਪਰਵਾਰਕ ਮੈਂਬਰ ਹਾਜ਼ਰ ਸਨ।

232 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper