Latest News
ਕੋਰੋਨਾ ਭਜਾਉਣ ਲਈ ਸੰਖ ਵਜਾਉਣ ਦੀ ਸਲਾਹ ਦੇਣ ਵਾਲਾ ਭਾਜਪਾ ਸਾਂਸਦ ਖੁਦ ਪਾਜ਼ੀਟਿਵ ਨਿਕਲਿਆ

Published on 15 Sep, 2020 10:48 AM.


ਨਵੀਂ ਦਿੱਲੀ : ਪਿਛਲੇ ਦਿਨੀਂ ਰਾਜਸਥਾਨ ਦੇ ਟੋਂਕ-ਸਵਾਈ ਮਾਧੋਪੁਰ ਦੇ ਭਾਜਪਾ ਸਾਂਸਦ ਸੁਖਬੀਰ ਸਿੰਘ ਜੌਨਪੁਰੀਆ ਨੇ ਕੋਰੋਨਾ ਖਿਲਾਫ ਇਮਯੂਨਿਟੀ ਵਧਾਉਣ ਲਈ ਸੰਖ ਵਜਾਉਣ ਤੇ ਚਿੱਕੜ ਵਿਚ ਖੇਡਣ ਦੀ ਗੱਲ ਕਹੀ ਸੀ। ਉਨ੍ਹਾ ਕਿਹਾ ਸੀ ਕਿ ਇਮਯੂਨਿਟੀ ਦਵਾਈਆਂ ਨਾਲ ਨਹੀਂ ਵਧਦੀ। ਫੇਫੜਿਆਂ ਤੇ ਕਿਡਨੀ ਦਾ ਸਿਹਤਮੰਦ ਹੋਣਾ ਜ਼ਰੂਰੀ ਹੈ, ਇਸ ਲਈ ਸੰਖ ਵਜਾਓ। ਸੋਮਵਾਰ ਜਦੋਂ ਸੰਸਦ ਦਾ ਅਜਲਾਸ ਸ਼ੁਰੂ ਹੋਇਆ ਤਾਂ 25 ਸਾਂਸਦ ਕੋਰੋਨਾ ਪਾਜ਼ੀਟਿਵ ਨਿਕਲੇ। ਇਨ੍ਹਾਂ ਵਿਚ ਜਨਾਬ ਜੌਨਪੁਰੀਆ ਵੀ ਸਨ।

179 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper