Latest News
ਅੰਦੋਲਨ ਪੈਂਚਰ ਕਰਨ ਲਈ ਝੋਨੇ ਦੀ ਫੌਰੀ ਖਰੀਦ ਦੇ ਹੁਕਮ

Published on 26 Sep, 2020 10:46 AM.


ਨਵੀਂ ਦਿੱਲੀ : ਅੰਦੋਲਨਕਾਰੀ ਕਿਸਾਨਾਂ ਨੂੰ ਭੁਚਲਾਉਣ ਦੀ ਕੋਸ਼ਿਸ਼ ਵਿਚ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ ਸ਼ਨੀਵਾਰ (26 ਸਤੰਬਰ) ਤੋਂ ਹੀ ਸ਼ੁਰੂ ਕਰ ਦੇਣ ਦੇ ਹੁਕਮ ਦੇ ਦਿੱਤੇ। ਖਪਤਕਾਰ ਮਾਮਲਿਆਂ ਅਤੇ ਖੁਰਾਕ ਤੇ ਜਨਤਕ ਵੰਡ ਪ੍ਰਣਾਲੀ ਦੇ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ, ''ਸਾਉਣੀ ਦਾ ਮਾਰਕੀਟਿੰਗ ਸੀਜ਼ਨ ਪਹਿਲੀ ਅਕਤੂਬਰ ਤੋਂ ਸ਼ੁਰੂ ਹੋਣਾ ਹੈ, ਪਰ ਪੰਜਾਬ ਤੇ ਹਰਿਆਣਾ ਵਿਚ ਝੋਨੇ ਦੀ ਮੰਡੀਆਂ ਵਿਚ ਆਮਦ ਸ਼ੁਰੂ ਹੋ ਜਾਣ ਨਾਲ ਕੇਂਦਰ ਸਰਕਾਰ ਨੇ ਇਸ ਦੀ 26 ਸਤੰਬਰ ਤੋਂ ਹੀ ਖਰੀਦ ਦੇ ਹੁਕਮ ਦੇ ਦਿੱਤੇ ਹਨ ਤਾਂ ਜੋ ਕਿਸਾਨ ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) 'ਤੇ ਆਪਣੀ ਫਸਲ ਛੇਤੀ ਵੇਚ ਸਕਣ।''

172 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper