Latest News
ਫਰਾਂਸ 'ਚ 3 ਲੋਕਾਂ ਦੀ ਬੇਰਹਿਮੀ ਨਾਲ ਹੱਤਿਆ, ਔਰਤ ਦਾ ਗਲ ਵੱਢਿਆ

Published on 29 Oct, 2020 11:30 AM.


ਪੈਰਿਸ : ਪੈਗੰਬਰ ਕਾਰਟੂਨ ਵਿਵਾਦ 'ਚ ਫਰਾਂਸ 'ਚ ਅਧਿਆਪਕ ਦੀ ਗਲਾ ਵੱਢ ਕੇ ਹੱਤਿਆ ਤੋਂ ਬਾਅਦ ਹੁਣ ਉਸੇ ਤਰ੍ਹਾਂ ਇੱਕ ਹੋਰ ਹੱਤਿਆ ਦਾ ਮਾਮਲਾ ਸਾਹਮਣੇ ਆਇਆ ਹੈ। ਫਰਾਂਸ ਦੇ ਇੱਕ ਚਰਚ 'ਚ ਇੱਕ ਹਮਲਾਵਰ ਨੇ ਇੱਕ ਔਰਤ ਦਾ ਗਲਾ ਵੱਢ ਦਿੱਤਾ ਅਤੇ ਦੋ ਹੋਰ ਲੋਕਾਂ ਦੀ ਚਾਕੂ ਮਾਰ ਕੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇਹ ਘਟਨਾ ਫਰਾਂਸ ਦੇ ਨਾਇਸ ਸ਼ਹਿਰ 'ਚ ਹੋਈ। ਸ਼ਹਿਰ ਦੇ ਮੇਅਰ ਨੇ ਇਸ ਘਟਨਾ ਨੂੰ ਅੱਤਵਾਦੀ ਕਾਰਾ ਕਰਾਰ ਦਿੱਤਾ ਹੈ।
ਮੇਅਰ ਕ੍ਰਿਸਚੀਅਨ ਇਸਤੋਰਸੀ ਨੇ ਕਿਹਾ ਕਿ ਚਾਕੂ ਨਾਲ ਹਮਲਾ ਸ਼ਹਿਰ ਦੇ ਨੋਟਰੋ ਡੇਮ ਚਰਚ 'ਚ ਹੋਇਆ। ਪੁਲਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਦੱਸਿਆ ਕਿ ਤਿੰਨ ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋ ਗਈ ਹੈ। ਕਈ ਹੋਰ ਜ਼ਖ਼ਮੀ ਹੋ ਗਏ ਹਨ। ਇੱਕ ਪੁਲਸ ਸੂਤਰ ਨੇ ਕਿਹਾ ਕਿ ਔਰਤ ਦਾ ਗਲਾ ਵੱੱਢਿਆ ਗਿਆ ਹੈ। ਫਰਾਂਸ ਦੇ ਇੱਕ ਨੇਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਔਰਤ ਦਾ ਗਲ ਵੱਢਿਆ ਗਿਆ ਹੈ।
ਫਰਾਂਸ ਦੇ ਅੱਤਵਾਦ ਰੋਕੂ ਵਿਭਾਗ ਨੇ ਕਿਹਾ ਕਿ ਉਸ ਨੂੰ ਇਸ ਹਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਹ ਹਮਲਾ ਇਸ ਸਮੇਂ 'ਤੇ ਹੋਇਆ ਹੈ, ਜਦ ਕੁਝ ਸਮੇਂ ਪਹਿਲਾਂ ਹੀ ਫਰਾਂਸੀਸੀ ਅਧਿਆਪਕ ਦੀ ਪੈਗੰਬਰ ਦਾ ਕਾਰਟੂਨ ਦਿਖਾਉਣ 'ਤੇ ਹੱਤਿਆ ਕਰ ਦਿੱਤੀ ਗਈ ਸੀ।
ਇਸ ਦੌਰਾਨ ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਫਰਾਂਸ ਨੂੰ ਚੇਤਾਵਨੀ ਦਿੱਤੀ ਹੈ ਕਿ ਪੈਗੰਬਰ ਦੀ ਆਲੋਚਨਾ ਕਰਨ ਨਾਲ 'ਹਿੰਸਾ ਅਤੇ ਖੂਨ-ਖਰਾਬੇ' ਨੂੰ ਬੜਾਵਾ ਮਿਲੇਗਾ। ਰੂਹਾਨੀ ਨੇ ਕਿਹਾ ਕਿ ਪੱਛਮੀ ਦੇਸ਼ਾਂ ਨੂੰ ਇਹ ਸਮਝਣਾ ਹੋਵੇਗਾ ਕਿ ਪੈਗੰਬਰ ਦੀ ਆਲੋਚਨਾ ਕਰਨਾ ਸਾਰੇ ਮੁਸਲਿਮ, ਸਾਰੇ ਪੈਗੰਬਰਾਂ ਅਤੇ ਸਾਰੇ ਮਾਨਵੀ ਮੁੱਲਾਂ ਦੀ ਆਲੋਚਨਾ ਕਰਨਾ ਹੈ। ਪੈਗੰਬਰ ਦੀ ਆਲੋਚਨਾ ਕਰਨ ਨਾਲ ਕੁਝ ਵੀ ਹਾਸਲ ਨਹੀਂ ਹੋਵੇਗਾ, ਇਹ ਅਨੈਤਿਕ ਹੈ, ਇਹ ਹਿੰਸਾ ਨੂੰ ਬੜਾਵਾ ਦੇ ਰਿਹਾ ਹੈ।

207 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper