Latest News
ਵਿਆਜ 'ਤੇ ਵਿਆਜ ਤੋਂ ਰਾਹਤ ਵਾਲੀ ਸਕੀਮ ਖੇਤੀ ਤੇ ਸਹਾਇਕ ਧੰਦਿਆਂ 'ਤੇ ਲਾਗੂ ਨਹੀਂ

Published on 30 Oct, 2020 09:25 AM.

ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਵਿਆਜ 'ਤੇ ਵਿਆਜ ਮੁਆਫ ਕਰਨ ਦੀ ਸਕੀਮ ਖੇਤੀਬਾੜੀ ਤੇ ਸਹਾਇਕ ਧੰਦਿਆਂ 'ਤੇ ਲਾਗੂ ਨਹੀਂ ਹੁੰਦੀ। ਮੰਤਰਾਲੇ ਨੇ ਕੰਪਾਉਂਡ ਵਿਆਜ ਤੇ ਸਧਾਰਨ ਵਿਆਜ ਵਿਚਾਲੇ ਫਰਕ ਜਿੰਨੀ ਕੀਤੀ ਜਾਣ ਵਾਲੀ ਐਕਸ-ਗ੍ਰੇਸ਼ੀਆ ਪੇਮੈਂਟ ਬਾਰੇ ਕਿਹਾ ਹੈ ਕਿ 29 ਫਰਵਰੀ ਤੱਕ ਬਕਾਇਆ ਕ੍ਰੈਡਿਟ ਕਾਰਡ ਡਿਊਜ਼ ਰਾਹਤ ਦੇਣ ਲਈ ਵਿਚਾਰੇ ਜਾਣਗੇ। ਅਜਿਹੀ ਰਾਹਤ ਲਈ ਬੈਂਚ ਮਾਰਕ ਰੇਟ ਕਾਨਟ੍ਰੈਕਟ ਰੇਟ ਹੋਣਗੇ, ਜਿਹੜੇ ਕ੍ਰੈਡਿਟ ਕਾਰਡ ਇਸ਼ੂ ਕਰਨ ਵਾਲੇ ਈ ਐੱਮ ਆਈ ਲੋਨ ਦੇ ਮੰਤਵ ਲਈ ਵਰਤਦੇ ਹਨ। ਫਸਲੀ ਤੇ ਟਰੈਕਟਰ ਕਰਜ਼ੇ ਖੇਤੀਬਾੜੀ ਤੇ ਸਹਾਇਕ ਸਰਗਰਮੀਆਂ ਲਈ ਮਿਲਦੇ ਕਰਜ਼ਿਆਂ ਤਹਿਤ ਆਉਂਦੇ ਹਨ ਤੇ ਇਹ ਸਕੀਮ ਤਹਿਤ ਨਿਸ਼ਚਿਤ 8 ਸ਼੍ਰੇਣੀਆਂ ਵਿਚ ਨਹੀਂ ਆਉਂਦੇ। ਰਾਹਤ ਐੱਮ ਐੱਸ ਐੱਮ ਈ ਕਰਜ਼ੇ, ਪੜ੍ਹਾਈ ਕਰਜ਼ੇ, ਹਾਊਸਿੰਗ ਕਰਜ਼ੇ, ਖਪਤਕਾਰੀ ਚੀਜ਼ਾਂ ਦੇ ਕਰਜ਼ੇ, ਕ੍ਰੈਡਿਟ ਕਾਰਡ ਕਰਜ਼ੇ, ਆਟੋਮੋਬਾਈਲ ਕਰਜ਼ੇ, ਪ੍ਰੋਫੈਸ਼ਨਲ ਦੇ ਨਿੱਜੀ ਕਰਜ਼ੇ ਤੇ ਕੰਜ਼ੰਪਸ਼ਨ ਕਰਜ਼ੇ ਉੱਤੇ ਹੀ ਮਿਲੇਗੀ। ਭਾਰਤੀ ਰਿਜ਼ਰਵ ਬੈਂਕ ਨੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ ਸਮੇਤ ਸਭ ਕਰਜ਼ਾ ਦੇਣ ਵਾਲੇ ਅਦਾਰਿਆਂ ਨੂੰ ਕਿਹਾ ਹੈ ਕਿ ਉਹ ਛੇ ਮਹੀਨਿਆਂ ਦੇ ਮੋਰੇਟੋਰਿਅਮ ਸਮੇਂ ਲਈ 2 ਕਰੋੜ ਰੁਪਏ ਤੱਕ ਦੇ ਕਰਜ਼ੇ ਉੱਤੇ ਵਿਆਜ 'ਤੇ ਵਿਆਜ ਨਾ ਲੈਣ ਦੀ ਸਕੀਮ ਨੂੰ 5 ਨਵੰਬਰ ਤੱਕ ਲਾਗੂ ਕਰ ਦੇਣ।
ਇਹ ਰਾਹਤ ਇਕ ਮਾਰਚ ਤੋਂ 21 ਅਗਸਤ ਤੱਕ ਲਈ ਹੈ। ਕਰਜ਼ੇ ਦੇਣ ਵਾਲਿਆਂ ਨੇ ਇਸ ਸਮੇਂ ਲਈ ਜਿਹੜਾ ਵਿਆਜ 'ਤੇ ਵਿਆਜ ਲਿਆ ਹੈ, ਉਸ ਨੂੰ ਉਹ ਮੋੜਨਗੇ।

249 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper