Latest News
ਦੇਰ ਰਾਤ ਤੱਕ ਵੈੱਬ ਸੀਰੀਜ਼ ਦੇਖਣ ਦੀ ਆਦਤ ਨੇ 75 ਜਾਨਾਂ ਬਚਾਈਆਂ

Published on 30 Oct, 2020 09:28 AM.

ਮੁੰਬਈ : 18 ਸਾਲ ਦੇ ਕੁਣਾਲ ਮੋਹਿਤੇ ਦੀ ਦੇਰ ਰਾਤ ਤੱਕ ਮੋਬਾਈਲ 'ਤੇ ਵੈੱਬ ਸੀਰੀਜ਼ ਦੇਖਣ ਦੀ ਆਦਤ ਨੇ 75 ਲੋਕਾਂ ਦੀ ਜਾਨ ਬਚਾਅ ਲਈ। ਮੁੰਬਈ ਦੇ ਨਾਲ ਲੱਗਦੇ ਕਲਿਆਣ ਡੋਂਬੀਵਲੀ ਦੇ ਕੋਪਰ ਵਿਚ ਵੀਰਵਾਰ ਬੜੇ ਤੜਕੇ ਦੋ ਮੰਜ਼ਲਾ ਇਮਾਰਤ ਢਹਿ ਗਈ, ਪਰ ਉਸ ਵਿਚ ਰਹਿਣ ਵਾਲੇ ਸਾਰੇ ਬਚ ਗਏ। ਕੁਣਾਲ ਨੇ ਦੱਸਿਆ ਕਿ ਉਂਜ ਤਾਂ ਉਹ 2 ਕੁ ਵਜੇ ਸੌਂ ਜਾਂਦਾ ਹੈ ਪਰ ਉਸ ਨੂੰ ਨੀਂਦ ਨਾ ਆਉਣ ਕਾਰਨ ਉਹ ਸੀਰੀਜ਼ ਦੇਖਦਾ ਰਿਹਾ। ਕਰੀਬ 4 ਵਜੇ ਕਿਚਨ ਦਾ ਹਿੱਸਾ ਅਚਾਨਕ ਡਿਗਣ ਲੱਗਾ ਤਾਂ ਉਸ ਨੇ ਘਰਦਿਆਂ ਨੂੰ ਖਬਰਦਾਰ ਕੀਤਾ। ਇਸ ਤੋਂ ਬਾਅਦ ਸਾਰੇ ਲੋਕਾਂ ਨੂੰ ਖਬਰਦਾਰ ਕੀਤਾ। ਸਾਰਿਆਂ ਦੇ ਨਿਕਲ ਆਉਣ ਦੇ ਬਾਅਦ ਸਾਰੀ ਇਮਾਰਤ ਢਹਿ ਗਈ। ਇਸ ਇਮਾਰਤ ਨੂੰ 9 ਮਹੀਨੇ ਪਹਿਲਾਂ ਅਸੁਰੱਖਿਅਤ ਕਰਾਰ ਦਿੱਤਾ ਗਿਆ ਸੀ, ਪਰ ਲੋਕਾਂ ਦਾ ਕਹਿਣਾ ਸੀ ਕਿ ਸਾਰੇ ਗਰੀਬ ਹਨ, ਉਹ ਇਮਾਰਤ ਛੱਡ ਕੇ ਕਿਥੇ ਜਾ ਸਕਦੇ ਸੀ।

236 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper