ਨਵÄ ਦਿੱਲੀ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸਣੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਦੇ ਇਕ ਦਿਨ ਬਾਅਦ ਉਪ ਮੁੱਖ ਮੰਤਰੀ ਤੇ ਜਨਨਾਇਕ ਜਨਤਾ ਪਾਰਟੀ ਦੇ ਆਗੂ ਦੁਸ਼ਯੰਤ ਚੌਟਾਲਾ ਨੇ ਬੁੱਧਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟੇ ਦੀ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨੂੰ ਕੁਝ ਦੱਸੇ ਬਿਨਾਂ ਉਹ ਚੰਡੀਗੜ੍ਹ ਰਵਾਨਾ ਹੋ ਗਏ, ਪਰ ਕਿਸਾਨਾਂ ਦੇ ਵਧ ਰਹੇ ਦਬਾਅ ਦੇ ਮੱਦੇਨਜ਼ਨਰ ਇਹ ਮੁਲਾਕਾਤ ਕਾਫੀ ਅਹਿਮ ਸੀ। ਜਨਨਾਇਕ ਜਨਤਾ ਪਾਰਟੀ ਨੇ ਅਸੰਬਲੀ ਚੋਣਾਂ ਭਾਜਪਾ ਵਿਰੋਧੀ ਪੈਂਤੜੇ ’ਤੇ ਲੜੀਆਂ ਸਨ, ਪਰ ਕਿਸੇ ਪਾਰਟੀ ਨੂੰ ਬਹੁਮਤ ਨਾ ਮਿਲਣ ਤੋਂ ਬਾਅਦ ਦੁਸ਼ਯੰਤ ਭਾਜਪਾ ਨਾਲ ਹੀ ਜੱਫੀ ਪਾ ਕੇ ਉਪ ਮੁੱਖ ਮੰਤਰੀ ਬਣ ਗਏ ਸਨ। ਖੇਤੀ ਕਾਨੂੰਨਾਂ ਖਿਲਾਫ ਖੁੱਲ੍ਹ ਕੇ ਨਾ ਬੋਲਣ ’ਤੇ ਹਰਿਆਣਾ ਦੇ ਕਿਸਾਨ ਉਨ੍ਹਾ ਤੋਂ ਕਾਫੀ ਗੁੱਸੇ ਹਨ ਤੇ ਉਨ੍ਹਾਂ ਉਨ੍ਹਾ ਦੇ ਹਲਕੇ ਉਚਾਣਾ ਵਿਚ ਆਉਣ ਤੋਂ ਪਹਿਲਾਂ ਉਨ੍ਹਾ ਦਾ ਹੈਲੀਪੈਡ ਵੀ ਪੁੱਟ ਦਿੱਤਾ ਸੀ। ਕਿਸਾਨਾਂ ਨੂੰ ਨਾਰਾਜ਼ਗੀ ਇਸ ਕਰਕੇ ਵੀ ਬਹੁਤ ਹੈ ਕਿ ਕਿਸਾਨਾਂ ਦੇ ਅਲੰਬਰਦਾਰ ਤਾਊ ਦੇਵੀ ਲਾਲ ਦਾ ਵਾਰਸ ਭਾਜਪਾ ਨਾਲ ਗਲਵਕੜੀ ਪਾਈ ਬੈਠਾ ਹੈ, ਜਦਕਿ ਕਿਸਾਨ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੇ ਹਨ। ਚੌਟਾਲਾ ਦੇ ਆਪਣੇ ਵਿਧਾਇਕ ਵੀ ਉਨ੍ਹਾ ’ਤੇ ਕਿਸਾਨਾਂ ਦੇ ਹੱਕ ਵਿਚ ਨਿੱਤਰਨ ਲਈ ਦਬਾਅ ਪਾ ਰਹੇ ਹਨ, ਕਿਉਂਕਿ ਕਿਸਾਨ ਹੀ ਪਾਰਟੀ ਦਾ ਵੋਟ ਬੈਂਕ ਹਨ। ਮੰਗਲਵਾਰ ਹੋਈ ਵਿਧਾਇਕਾਂ ਦੀ ਮੀਟਿੰਗ ਵਿਚ ਕਈ ਵਿਧਾਇਕਾਂ ਨੇ ਕਾਨੂੰਨਾਂ ਦਾ ਵਿਰੋਧ ਕਰਨ ’ਤੇ ਜ਼ੋਰ ਦਿੱਤਾ। ਨਾਰਨੌਂਦ ਦੇ ਵਿਧਾਇਕ ਰਾਮ ਕੁਮਾਰ ਗੌਤਮ ਤਾਂ ਮੀਟਿੰਗ ਵਿਚ ਹੀ ਨਹÄ ਆਏ। ਵਿਧਾਇਕਾਂ ਨੂੰ ਲਗਦਾ ਹੈ ਕਿ ਪਾਰਟੀ ਦੀ ਵਰਤਮਾਨ ਲਾਈਨ ਉਨ੍ਹਾਂ ਦਾ ਸਿਆਸੀ ਨੁਕਸਾਨ ਕਰੇਗੀ।
ਸਰਕਾਰੀ ਤੌਰ ’ਤੇ ਵੀ ਕੋਈ ਬਿਆਨ ਨਹÄ ਆਇਆ ਕਿ ਮੋਦੀ-ਚੌਟਾਲਾ ਮੁਲਾਕਾਤ ਵਿਚ ਕੀ ਗੱਲਾਂ ਹੋਈਆਂ, ਪਰ ਸੂਤਰਾਂ ਦਾ ਕਹਿਣਾ ਹੈ ਕਿ ਚੌਟਾਲਾ ਨੇ ਕੋਰੋਨਾ ਖਿਲਾਫ ਦੇਸੀ ਵੈਕਸੀਨ ਬਣਾਉਣ ਲਈ ਮੋਦੀ ਨੂੰ ਵਧਾਈ ਦਿੱਤੀ। ਕਿਸਾਨ ਅੰਦੋਲਨ ਕਾਰਨ ਸੂਬੇ ਵਿਚ ਪੈਦਾ ਹੋਈ ਅਮਨ-ਕਾਨੂੰਨ ਦੀ ਸਥਿਤੀ ਤੇ ਸਿਆਸੀ ਸਥਿਤੀ ਉੱਤੇ ਵੀ ਵਿਚਾਰਾਂ ਹੋਈਆਂ ਦੱਸੀਆਂ ਗਈਆਂ ਹਨ। ਚੌਟਾਲਾ ਨੇ ਮੰਗਲਵਾਰ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਕੀਤੀ ਮੀਟਿੰਗ ਬਾਰੇ ਅਤੇ ਖੇਤੀ ਕਾਨੂੰਨਾਂ ਬਾਰੇ ਮਿਲ ਰਹੇ ਹੁੰਗਾਰੇ ਤੋਂ ਵੀ ਮੋਦੀ ਨੂੰ ਜਾਣੂੰ ਕਰਵਾਇਆ। ਚੌਟਾਲਾ ਨੇ ਹਰਿਆਣਾ ਟੈਕਸਟਾਈਲ ਹੱਬ ਤੇ ਪੂਰਬ-ਪੱਛਮ ਕਾਰੀਡੋਰ ਸਣੇ ਵੱਖ-ਵੱਖ ਬੁਨਿਆਦੀ ਪ੍ਰੋਜੈਕਟਾਂ ਬਾਰੇ ਵੀ ਗੱਲ ਕੀਤੀ।
ਮੋਦੀ ਨੂੰ ਮਿਲਣ ਤੋਂ ਬਾਅਦ ਚੌਟਾਲਾ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੂੰ ਉਨ੍ਹਾ ਦੇ ਘਰ ਮਿਲਣ ਗਏ। ਸੂਤਰਾਂ ਮੁਤਾਬਕ ਉਨ੍ਹਾ ਪ੍ਰਸਾਦ ਨਾਲ ਉਨ੍ਹਾ ਦੇ ਘਰ ਹੋਈ ਮਰਗ ’ਤੇ ਅਫਸੋਸ ਪ੍ਰਗਟਾਇਆ।