Latest News
ਨੇਪਾਲੀ ਪਰਬਤਰੋਹੀਆਂ ਨੇ ਸਰਦੀਆਂ 'ਚ ਵਿਸ਼ਵ ਦੀ ਦੂਜੀ ਉੱਚੀ ਚੋਟੀ 'ਤੇ ਪਹੁੰਚ ਕੇ ਰਚਿਆ ਇਤਿਹਾਸ

Published on 17 Jan, 2021 11:47 AM.


ਜਲੰਧਰ (ਕਮਲਜੀਤ ਥਾਬਲਕੇ)
ਦੁਨੀਆ ਦੀ ਦੂਜੀ ਸਭ ਤੋਂ ਉਚੀ ਚੋਟੀ ਕੇ-2 'ਤੇ ਚੜ੍ਹਨਾ ਹੀ ਆਪਣੇ-ਆਪ 'ਚ ਵੱਡੀ ਗੱਲ ਹੈ | ਨੇਪਾਲ ਦੇ ਪਰਬਤਰੋਹੀਆਂ ਨੇ ਸਰਦੀਆਂ ਦੇ ਮੌਸਮ 'ਚ ਇੱਥੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਹੈ | ਦਸ ਨੇਪਾਲੀ ਪਰਬਤਰੋਹੀਆਂ ਦੀ ਇੱਕ ਟੀਮ ਨੇ ਸਰਦੀਆਂ ਦੇ ਮੌਸਮ 'ਚ ਕੇ-2 'ਤੇ ਚੜ੍ਹਾਈ ਪੂਰੀ ਕਰਕੇ ਦੁਨੀਆ ਦੀ ਦੂਜੀ ਸਭ ਤੋਂ ਉਚੀ ਚੋਟੀ 'ਤੇ ਪਹੁੰਚਣ ਵਾਲੀ ਪਹਿਲੀ ਟੀਮ ਬਣਨ ਦਾ ਰਿਕਾਰਡ ਬਣਾ ਲਿਆ ਹੈ | ਉਨ੍ਹਾਂ ਕਿਹਾ ਕਿ ਪੰਜ ਔਰਤਾਂ ਸਮੇਤ ਕੁੱਲ 48 ਪਰਬਤਰੋਹੀ 29 ਦਸੰਬਰ 2020 ਨੂੰ ਅਭਿਆਨ ਨੂੰ ਅੰਜ਼ਾਮ ਦੇਣ ਲਈ ਪਹਾੜ ਦੇ ਬੇਸ ਕੈਂਪ 'ਤੇ ਪਹੰੁਚੇ, ਜਿਨ੍ਹਾਂ 'ਚੋਂ ਪੰਜ ਜ਼ਖ਼ਮੀ ਹੋ ਗਏ ਅਤੇ ਕਈ ਹੋਰ ਚੋਟੀ 'ਤੇ ਬਹੁਤ ਖਰਾਬ ਮੌਸਮ ਕਾਰਨ ਵਾਪਸ ਆ ਗਏ | ਕੇ-2 ਚੀਨ-ਪਾਕਿਸਤਾਨ ਸਰਹੱਦ 'ਤੇ ਉਤਰੀ ਪਾਕਿਸਤਾਨ ਗਿਲਗਿਤ-ਬਾਲਟਿਸਤਾਨ ਖੇਤਰ ਅਤੇ ਚੀਨ ਦੇ ਸ਼ਿੰਜਿਯਾਂਗ ਦੇ ਟੈਕਸਕੋਗਰਨ ਆਟੋਨੋਮਸ ਕਾਊਾਟੀ 'ਚ ਦਫ਼ਦਰ ਟਾਊਨਸ਼ਿਪ ਦੇ ਵਿਚਾਲੇ ਪੈਂਦੀ ਹੈ | ਜ਼ਿਕਰਯੋਗ ਹੈ ਕਿ ਕੇ-2 ਮਾਊਾਟ ਐਵਰੈੱਸਟ ਤੋਂ ਬਾਅਦ ਦੂਜੇ ਨੰਬਰ ਦੀ ਸਭ ਤੋਂ ਉਚੀ ਚੋਟੀ ਹੈ ਅਤੇ ਇਸ ਦਾ ਸਿਖ਼ਰ 28251 ਫੁੱਟ ਉਚਾ ਹੈ | ਭੂਗੋਲਿਕ ਮੁਸ਼ਕਲਾਂ ਕਾਰਨ ਸਰਦੀਆਂ 'ਚ ਇੱਥੇ ਪਹੁੰਚਣਾ ਹੁਣ ਤੱਕ ਨਾਮੁਮਕਿਨ ਮੰਨਿਆ ਜਾਂਦਾ ਸੀ | ਸਿਖਰ 'ਤੇ ਚੜ੍ਹਨ ਲਈ ਤਕਨੀਕੀ ਮਾਹਰ ਹੋਣਾ ਜ਼ਰੂਰੀ ਹੈ | ਦੁਨੀਆ ਲਈ ਮਿਸਾਲ ਕਾਇਮ ਕਰਨ ਵਾਲੇ ਪਰਬਤਰੋਹੀਆਂ ਦੇ ਦਲ 'ਚ ਮਿੰਗਮਾ ਗਿਆਲਜੇ ਸ਼ੇਰਪਾ, ਨਿਰਮਲ ਪੂਰਜਾ, ਪੁਨ ਮਾਗਰ, ਗੇਲਜੇ ਸ਼ੇਰਪਾ, ਮਿੰਗਮਾ ਡੇਵਿਡ ਸ਼ੇਰਪਾ, ਮਿੰਗਮਾ, ਤੇਨਜੀ ਸ਼ੇਰਪਾ, ਦਾਵਾ ਤੇਮਬਾ ਸ਼ੇਰਪਾ, ਪੇਮ ਛੀਰੀ ਸ਼ੇਰਪਾ, ਕਿਲੂ ਪੇਂਬਾ ਸ਼ੇਰਪਾ, ਦੁਟੇਨਜੇਿਲੰਗ ਸ਼ੇਰਪਾ ਅਤੇ ਸੋਨਾ ਸ਼ੇਰਪਾ ਸ਼ਾਮਲ ਹਨ | ਇਹ ਦਲ ਸ਼ਨੀਵਾਰ ਦੁਪਹਿਰ ਚੋਟੀ ਦੇ ਸਿਖਰ 'ਤੇ ਪਹੁੰਚਿਆ |
ਹਿਮਾਲਿਆ ਪਰਬਤਮਾਲਾ ਦੇ ਪਾਕਿਸਤਾਨ 'ਚ ਪੈਣ ਵਾਲੇ ਹਿੱਸੇ 'ਚ ਸਥਿਤ ਇਸ ਪਹਾੜ ਦੀ ਉਚਾਈ 8611 ਮੀਟਰ ਹੈ | ਸਰਦੀਆਂ 'ਚ ਕੇ-2 'ਤੇ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚਲਦੀ ਹੈ | ਇੱਥੇ ਤਾਪਮਾਨ ਜ਼ੀਰੋ ਤੋਂ 60 ਡਿਗਰੀ ਸੈਲਸੀਅਸ ਤੱਕ ਥੱਲੇ ਚਲਾ ਜਾਂਦਾ ਹੈ | ਇਸ ਤੋਂ ਪਹਿਲਾਂ ਸਰਦੀਆਂ 'ਚ ਇਸ ਚੋਟੀ 'ਤੇ ਪਹੁੰਚਣ ਵਿੱਚ ਕਿਸੇ ਨੂੰ ਵੀ ਕਾਮਯਾਬੀ ਨਹੀਂ ਮਿਲੀ ਸੀ, ਪਰ ਇਨ੍ਹਾਂ ਲੋਕਾਂ ਨੇ ਦੂਜਿਆਂ ਲਈ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਹੈ ਕਿ ਜੇਕਰ ਦਿਲ 'ਚ ਹੌਸਲਾ ਅਤੇ ਇਰਾਦਿਆਂ 'ਚ ਮਜ਼ਬੂਤੀ ਹੈ ਤਾਂ ਤੁਸੀਂ ਕੋਈ ਵੀ ਮੁਸ਼ਕਲ ਕੰਮ ਪੂਰਾ ਕਰ ਸਕਦੇ ਹੋ | ਇਸ ਅਭਿਆਨੇ ਦੌਰਾਨ ਮੰਦਭਾਗੀ ਘਟਨਾ ਵਾਪਰੀ, ਜਦੋਂ ਬਿਮਾਰ ਪਏ ਸਰਗੀ ਮਿਨਗੋਟੇ ਨਾਂਅ ਦੇ ਪਰਬਤਾਰੋਹੀ ਨੇ ਦਮ ਤੋੜ ਦਿੱਤਾ | ਉਹ ਜਾਪਾਨੀ ਕੈਂਪ ਵਿਚ ਰਾਤ ਬਿਤਾਉਣ ਤੋਂ ਬਾਅਦ ਬੇਸ ਕੈਂਪ-3 (7 ਹਜ਼ਾਰ ਮੀਟਰ ਉੱਪਰ) ਵੱਲ ਪਰਤ ਰਿਹਾ ਸੀ |
ਸਪੇਨ ਦੇ ਪ੍ਰਧਾਨ ਮੰਤਰੀ ਪੇਡੋ੍ਰ ਸਾਂਚੇਜ਼ ਨੇ ਸ਼ਨੀਵਾਰ ਇੱਕ ਟਵੀਟ ਕਰਕੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ | ਉਨ੍ਹਾ ਲਿਖਿਆ—ਕੇ-2 'ਤੇ ਸੇਰਗੀ ਮਿਨਗੋਟੇ ਦੀ ਮੌਤ ਦੁਖਦਾਈ ਘਟਨਾ ਹੈ | ਉਹ ਸਰਦੀਆਂ 'ਚ ਇਸ ਪਹਾੜ 'ਤੇ ਚੜ੍ਹਨ ਵਾਲੇ ਅਭਿਆਨ ਦਾ ਹਿੱਸਾ ਬਣ ਕੇ ਇਤਿਹਾਸ ਬਣਾਉਣਾ ਚਾਹੁੰਦੇ ਸਨ ਅਤੇ ਇੱਕ ਦੁਖਦਾਈ ਘਟਨਾ 'ਚ ਉਨ੍ਹਾ ਦੀ ਮੌਤ ਹੋ ਗਈ | ਮਿੰਗੋਟੇ ਦਾ ਚੜ੍ਹਾਈ ਸਮੇਂ ਪੈਰ ਜ਼ਖ਼ਮੀ ਹੋ ਗਿਆ ਸੀ, ਜਦੋਂ ਉਹ ਸਿਖ਼ਰ ਤੋਂ ਕੁਝ ਕੁ ਦੂਰ ਸੀ |

265 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper