ਜਲੰਧਰ (ਰਾਜੇਸ਼ ਥਾਪਾ)-'ਨਵਾਂ ਜ਼ਮਾਨਾ' ਦੇ ਟਰੱਸਟੀ ਕਾਮਰੇਡ ਮਨੋਹਰ ਲਾਲ ਦਾ ਨਮ ਅੱਖਾਂ ਨਾਲ ਐਤਵਾਰ ਅੰਤਮ ਸੰਸਕਾਰ ਮਾਡਲ ਟਾਊਨ ਦੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ | ਇਸ ਮੌਕੇ ਉਨ੍ਹਾ ਦੇ ਸਪੁੱਤਰ ਪਿ੍ੰਸੀਪਲ ਧਰਮਿੰਦਰ ਰੈਣਾ ਨੇ ਅੰਤਮ ਰਸਮਾਂ ਅਦਾ ਕੀਤੀਆਂ | ਇਸ ਮੌਕੇ 'ਨਵਾਂ ਜ਼ਮਾਨਾ' ਦੇ ਸੰਪਾਦਕ ਚੰਦ ਫਤਿਹਪੁਰੀ, ਕਾਮਰੇਡ ਅੰਮਿ੍ਤ ਲਾਲ, ਕਾਮਰੇਡ ਪਿ੍ਥੀਪਾਲ ਸਿੰਘ ਮਾੜੀਮੇਘਾ, ਸੀ ਪੀ ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਕਾਮਰੇਡ ਮਨੋਹਰ ਲਾਲ ਦੀਆਂ ਬੇਟੀਆਂ, ਰਿਸ਼ਤੇਦਾਰ ਅਤੇ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ | ਇਸ ਮੌਕੇ 'ਨਵਾਂ ਜ਼ਮਾਨਾ' ਦੀ ਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਵੱਲੋਂ ਟਰੱਸਟੀ ਜਤਿੰਦਰ ਪਨੂੰ ਤੇ ਸਮਾਚਾਰ ਸੰਪਾਦਕ ਰੇਸ਼ਮ ਨੇ ਉਨ੍ਹਾ ਦੀ ਦੇਹ 'ਤੇ ਸਤਿਕਾਰ ਵਜੋਂ ਲੋਈ ਅਰਪਣ ਕੀਤੀ | ਕਾਮਰੇਡ ਮਨੋਹਰ ਲਾਲ ਫਾਊਾਡੇਸ਼ਨ ਦੇ ਮੈਂਬਰ ਸਨ |