Latest News
ਸੋਵੀਅਤ ਸੰਘ ਨੂੰ ਰੂਸ ਬਣਦਾ ਦੇਖਣ ਵਾਲਾ ਟਰੈਕਟਰ

Published on 25 Jan, 2021 11:23 AM.


-ਗਣਤੰਤਰ ਦਿਵਸ ਮੌਕੇ ਇਸ ਵਾਰ ਦੇਸ਼ ਦੋ ਪਰੇਡਾਂ ਦਾ ਗਵਾਹ ਬਣੇਗਾ | ਰਾਜਪੱਥ 'ਤੇ ਨਿਕਲਣ ਵਾਲੀ ਪਰੇਡ ਅਤੇ ਦਿੱਲੀ ਦੀਆਂ ਸਰਹੱਦਾਂ 'ਤੇ ਨਿਕਲਣ ਵਾਲੀ ਕਿਸਾਨਾਂ ਦੀ ਟਰੈਕਟਰ ਰੈਲੀ | ਦਿੱਲੀ ਪੁਲਸ ਨੇ ਸ਼ਰਤਾਂ ਦੇ ਨਾਲ ਕਿਸਾਨਾਂ ਨੂੰ ਰੈਲੀ ਕੱਢਣ ਦੀ ਇਜਾਜ਼ਤ ਦਿੱਤੀ ਹੈ, ਜਿਸ ਤੋਂ ਬਾਅਦ ਸੁਰੱਖਿਆ ਵਿਵਸਥਾ 'ਤੇ ਨਜ਼ਰ ਰੱਖੀ ਜਾ ਰਹੀ ਹੈ | ਕਿਸਾਨ ਵੀ ਇਸ ਪਰੇਡ ਨੂੰ ਖਾਸ ਬਣਾਉਣ ਲਈ ਲੱਗੇ ਹਨ, ਇਸ ਲਈ ਟਰੈਕਟਰਾਂ ਨੂੰ ਦੁਲਹਨ ਦੀ ਤਰ੍ਹਾਂ ਸਜਾਇਆ ਜਾ ਰਿਹਾ ਹੈ | ਕਿਸਾਨਾਂ ਦੀ ਟਰੈਕਟਰ ਪਰੇਡ 'ਚ ਵੀ ਝਾਕੀਆਂ ਦਾ ਅੰਬਾਰ ਦਿਖਾਈ ਦੇਵੇਗਾ | ਕਿਸਾਨਾਂ ਦੀ ਟਰੈਕਟਰ ਪਰੇਡ 'ਚ ਜਦ ਹਜ਼ਾਰਾਂ ਟਰੈਕਟਰ ਚੱਲ ਰਹੇ ਹੋਣਗੇ, ਤਾਂ ਉਨ੍ਹਾਂ 'ਚੋਂ ਇੱਕ ਗੁਜ਼ਰੇ ਜ਼ਮਾਨੇ ਦਾ ਖਾਸ ਰੂਸੀ ਟਰੈਕਟਰ ਵੀ ਹੋਵੇਗਾ | ਸੱਠਵਿਆਂ ਦੇ ਇਸ ਟਰੈਕਟਰ ਨੂੰ ਕਰੀਬ 7000 ਰੁਪਏ 'ਚ ਰੂਸ ਤੋਂ ਖਰੀਦਿਆ ਗਿਆ ਸੀ | ਮਤਲਬ ਜਿਸ ਟਰੈਕਟਰ ਨੇ ਸੋਵੀਅਤ ਸੰਘ ਨੂੰ ਰੂਸ ਬਣਦੇ ਦੇਖਿਆ, ਉਹ ਹੁਣ ਕਿਸਾਨਾਂ ਦੀ ਟਰੈਕਟਰ ਰੈਲੀ 'ਚ ਦੌੜੇਗਾ | ਕਿਸਾਨ ਨਵਜੀਤ ਸਿੰਘ ਦੇ ਦਾਦਾ ਭਗਵਾਨ ਸਿੰਘ ਨੇ 1962 ਦੇ ਨੇੜੇ-ਤੇੜੇ ਰੂਸ ਤੋਂ ਇਹ ਟਰੈਕਟਰ ਮੰਗਵਾਇਆ ਸੀ | ਨਵਜੀਤ ਦਾ ਕਹਿਣਾ ਹੈ ਕਿ ਇਸ ਟਰੈਕਟਰ ਜ਼ਰੀਏ ਆਪਣੇ ਦਾਦਾ ਨੂੰ ਇਸ ਅੰਦੋਲਨ ਦਾ ਹਿੱਸਾ ਬਣਾਉਣਾ ਚਾਹੁੰਦਾ ਹਾਂ |

389 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper