Latest News
ਕਾਮਰੇਡ ਹਰਬੰਸ ਸਿੰਘ ਅਣਖੀ ਨਹੀਂ ਰਹੇ

Published on 23 Feb, 2021 10:48 AM.


ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ/ ਰਾਜਵੀਰ ਸਿੰਘ)
ਸੀ ਪੀ ਆਈ ਦੇ ਜ਼ਿਲ੍ਹਾ ਕਪੂਰਥਲਾ ਦੇ ਸਹਾਇਕ ਸਕੱਤਰ ਕਾਮਰੇਡ ਹਰਬੰਸ ਸਿੰਘ ਅਣਖੀ ਨਹੀਂ ਰਹੇ | ਉਨ੍ਹਾ ਦਾ ਸੋਮਵਾਰ ਦੇਰ ਰਾਤ ਦੇਹਾਂਤ ਹੋ ਗਿਆ | ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲੇ ਆ ਰਹੇ ਸਨ | ਉਹਨਾ ਦਾ ਜਨਮ ਪਿੰਡ ਹੈਬਤਪੁਰ ਜ਼ਿਲ੍ਹਾ ਕਪੂਰਥਲਾ ਵਿਖੇ 1954 ਵਿਚ ਹੋਇਆ | ਵਿਦਿਆਰਥੀ ਜੀਵਨ ਤੋਂ ਲੈ ਕੇ ਉਹਨਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਦੇ ਸੰਘਰਸ਼ਾਂ ਵਿੱਚ ਮੋਹਰੀ ਰੋਲ ਨਿਭਾਇਆ | ਮਿਉਂਸਪਲ ਮੁਲਾਜ਼ਮਾਂ ਦੀ ਯੂਨੀਅਨ 'ਚ ਪੰਜਾਬ ਦੇ ਆਗੂ ਸਨ | ਇਸ ਤੋਂ ਇਲਾਵਾ ਉਹ ਟਰੇਡ ਯੂਨੀਅਨ ਕਪੂਰਥਲਾ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਵੀ ਜ਼ਿਲ੍ਹਾ ਪੱਧਰੀ ਆਗੂ ਰਹੇ | ਉਹਨਾ ਦੇ ਤੁਰ ਜਾਣ ਨਾਲ ਜਮਹੂਰੀ ਲਹਿਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਜ਼ਿਕਰਯੋਗ ਹੈ ਕਿ ਉਹਨਾ ਆਪਣੇ ਸਰੀਰ ਨੂੰ ਮਨੁੱਖਤਾ ਦੇ ਭਲੇ ਲਈ ਦਾਨ ਕੀਤਾ ਹੋਇਆ ਸੀ | ਉਹਨਾ ਦੇ ਪਰਵਾਰ ਵੱਲੋਂ ਉਹਨਾ ਦੀ ਮਿ੍ਤਕ ਦੇਹ ਮਨੁੱਖਤਾ ਦੇ ਭਲੇ ਲਈ ਡਾਕਟਰਾਂ ਨੂੰ ਸੌਂਪ ਦਿੱਤੀ ਹੈ | ਉਹ ਹਮੇਸ਼ਾ 'ਨਵਾਂ ਜ਼ਮਾਨਾ' ਦੇ ਸਨੇਹੀ ਰਹੇ |

126 Views

Reader Reviews

Please take a moment to review your experience with us. Your feedback not only help us, it helps other potential readers.


Before you post a review, please login first. Login
e-Paper