ਅੰਮਿ੍ਤਸਰ (ਜਸਬੀਰ ਸਿੰਘ ਪੱਟੀ)
ਫਾਸ਼ੀਵਾਦੀ ਹਮਲਿਆਂ ਵਿਰੁੱਧ ਫਰੰਟ ਵਿੱਚ ਸ਼ਾਮਲ ਕਮਿਊਨਿਸਟ ਪਾਰਟੀਆਂ ਵੱਲੋਂ ਇੱਥੇ ਭੰਡਾਰੀ ਪੁਲ ਉਪਰ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਵਿ ਸ਼ਾਲ ਰੈਲੀ ਕੀਤੀ ਗਈ | ਕਮਿਊਨਿਸਟ ਪਾਰਟੀਆਂ ਦੇ ਆਗੂਆਂ ਵਿਜੇ ਮਿਸ਼ਰਾ, ਅਮਰਜੀਤ ਸਿੰਘ ਆਸਲ, ਹਰਦੀਪ ਕੋਟਲਾ, ਜਗਤਾਰ ਸਿੰਘ ਕਰਮਪੁਰਾ, ਦਸਵਿੰਦਰ ਕੌਰ, ਬਲਵਿੰਦਰ ਸਿੰਘ ਦੁਧਾਲਾ, ਗੁਰਨਾਮ ਸਿੰਘ ਦਾਊਦ, ਸਤਨਾਮ ਸਿੰਘ ਝੰਡੇਰ ਆਦਿ ਆਗੂਆਂ ਨੇ ਰੈਲੀ ਨੂੰ ਸੰਬੋਧਨ ਕੀਤਾ | ਸਟੇਜ ਸਕੱਤਰ ਦੇ ਫਰਜ਼ ਕਾਮਰੇਡ ਵਿਜੇ ਕਪੂਰ ਨੇ ਨਿਭਾਏ |
ਬੁਲਾਰਿਆਂ ਨੇ ਕਿਸਾਨ ਅੰਦੋਲਨ ਵੱਲ ਸਰਕਾਰ ਦੀ ਬੇਰੁਖੀ ਦੀ ਕਰੜੇ ਸ਼ਬਦਾਂ ਵਿੱਚ ਆਲੋਚਨਾ ਕੀਤੀ | ਉਹਨਾਂ ਚਿੰਤਾ ਜ਼ਾਹਿਰ ਕੀਤੀ ਕਿ ਕਿਸਾਨ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਬਾਹਰੀ ਸੜਕਾਂ ਉਪਰ ਰਾਤਾਂ ਕੱਟ ਰਹੇ ਹਨ | 250 ਤੋਂ ਵਧੇਰੇ ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ | ਲੇਕਿਨ ਕੇਂਦਰ ਦੀ ਸਰਕਾਰ ਦਾ ਰਵੱਈਆ ਅਜੇ ਵੀ ਸੰਜੀਦਾ ਨਹੀਂ ਹੈ | ਕੇਂਦਰ ਸਰਕਾਰ ਆਪਣੀਆਂ ਏਜੰਸੀਆਂ ਰਾਹੀਂ ਇਸ ਜਨ ਅੰਦੋਲਨ ਨੂੰ ਕੁਚਲਣਾ ਚਾਹੁੰਦੀ ਹੈ | 26 ਜਨਵਰੀ ਦੀ ਟਰੈਕਟਰ ਪਰੇਡ ਸਮੇਂ ਜੋ ਕੁੱਝ ਵਾਪਰਿਆ, ਉਹ ਇਹਨਾਂ ਕੋਝੀਆਂ ਚਾਲਾਂ ਦਾ ਹੀ ਨਤੀਜਾ ਹੈ | ਬੇਕਸੂਰ ਲੋਕਾਂ ਉਪਰ ਦੇ ਸ਼ ਧ੍ਰੋਹ ਦੇ ਮੁਕੱਦਮੇ ਬਣਾ ਕੇ ਜੇਲ੍ਹਾਂ ਵਿੱਚ ਡੱਕਿਆ ਹੋਇਆ ਹੈ ਅਤੇ ਲਗਾਤਾਰ ਕਿਸਾਨ ਆਗੂਆਂ ਨੂੰ ਸੁਰੱਖਿਆ ਏਜੰਸੀਆਂ ਦੁਆਰਾ ਨੋਟਿਸ ਭੇਜੇ ਜਾ ਰਹੇ ਹਨ ਅਤੇ ਗਿ੍ਫਤਾਰੀਆਂ ਕੀਤੀਆਂ ਜਾ ਰਹੀਆਂ ਹਨ | ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਚੰਗੀ ਗੱਲ ਇਹ ਹੈ ਕਿ ਸਰਕਾਰੀ ਜਬਰ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਵਧੇਰੇ ਮਜ਼ਬੂਤ ਹੋ ਰਿਹਾ ਹੈ ਅਤੇ ਇਸ ਦਾ ਫੈਲਾਓ ਦੇਸ਼-ਵਿਆਪੀ ਹੋ ਰਿਹਾ ਹੈ | ਸਾਰੇ ਦੇਸ਼ ਦੇ ਕਿਸਾਨ ਇਸ ਜਨ ਅੰਦੋਲਨ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਚੰਗੀ ਤਰ੍ਹਾਂ ਜਾਣ ਗਏ ਹਨ | ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਮੰਗਾਂ ਫੌਰੀ ਤੌਰ ਉਪਰ ਮੰਨੀਆਂ ਜਾਣ, ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਬਿਜਲੀ ਐਕਟ 2020 ਰੱਦ ਕੀਤਾ ਜਾਵੇ, ਫਸਲਾਂ ਦੇ ਖਰੀਦ ਮੁੱਲ ਦੀ ਗਰੰਟੀ ਦਾ ਕਾਨੂੰਨ ਪਾਸ ਕੀਤਾ ਜਾਵੇ | ਬੁਲਾਰਿਆਂ ਨੇ ਕਿਹਾ ਕਿ ਕੋਰੋਨਾ ਦੀ ਆੜ ਵਿੱਚ ਕਾੇਦਰ ਸਰਕਾਰ ਵੱਲੋਂ ਧੜਾ-ਧੜ ਲੋਕ ਵਿਰੋਧੀ ਬਿੱਲ/ਕਾਨੂੰਨ ਪਾਸ ਕੀਤੇ ਗਏ ਹਨ | ਮਜ਼ਦੂਰਾਂ ਦੇ 44 ਕਾਨੂੰਨਾਂ ਨੂੰ ਖਤਮ ਕਰਕੇ ਕੇਵਲ 4 ਲੇਬਰ ਕੋਡ ਪਾਸ ਕੀਤੇ ਗਏ ਹਨ | ਐੱਲ.ਆਈ.ਸੀ, ਰੇਲਵੇ, ਬੈਂਕ ਆਦਿ ਜਨਤਕ ਅਦਾਰਿਆਂ ਦਾ ਵੱਡੀ ਪੱਧਰ ਉਪਰ ਨਿੱਜੀਕਰਨ ਕਰ ਦਿੱਤਾ ਗਿਆ ਹੈ |
ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਕੀਤੇ ਜਾ ਰਹੇ ਹਨ ਅਤੇ ਇਹ ਲੋਕਾਂ ਦੀ ਪਹੁੰਚ ਤਾੋ ਬਾਹਰ ਹੋ ਰਹੇ ਹਨ | ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਨਾਲ ਹਰੇਕ ਚੀਜ਼ ਦਾ ਰੇਟ ਵਧ ਜਾਂਦਾ ਹੈ, ਪਰੰਤੂ ਸਰਕਾਰ ਇਸ ਦੀ ਜ਼ਿੰਮੇਵਾਰੀ ਲੈਣ ਦੀ ਬਜਾਏ ਸਾਰਾ ਕਸੂਰ ਤੇਲ ਕੰਪਨੀਆਂ ਸਿਰ ਮੜ੍ਹ ਰਹੀ ਹੈ, ਜੋ ਕਿ ਬਿਲਕੁਲ ਗਲਤ ਹੈ | ਬੁਲਾਰਿਆਂ ਨੇ ਪੰਜਾਬ ਸਰਕਾਰ ਦੀ ਵੀ ਜ਼ੋਰਦਾਰ ਨਿੰਦਾ ਕੀਤੀ ਕਿ ਉਹ ਕੇਂਦਰ ਦੇ ਰਾਹਾਂ 'ਤੇ ਚੱਲ ਕੇ ਹੀ ਲੋਕ ਵਿਰੋਧੀ ਨੀਤੀਆਂ ਉਪਰ ਅਮਲ ਕਰ ਰਹੀ ਹੈ | ਆਪਣੇ ਚੋਣ ਵਾਅਦਿਆਂ ਵਿੱਚਾੋ ਕਿਸੇ ਉਪਰ ਵੀ ਅਮਲ ਨਹੀਂ ਕੀਤਾ ਗਿਆ ਅਤੇ ਸਿੱਧੇ-ਅਸਿੱਧੇ ਢੰਗ ਨਾਲ ਲੋਕਾਂ ਉਪਰ ਟੈਕਸਾਂ ਦਾ ਬੋਝ ਲਗਾਤਾਰ ਵਧਾ ਰਹੀ ਹੈ | ਮਜ਼ਦੂਰਾਂ ਦੀਆਂ ਤਨਖਾਹਾਂ ਜਾਮ ਕਰ ਦਿੱਤੀਆਂ ਹਨ | ਇੱਥੋਂ ਤੱਕ ਕਿ ਛਿਮਾਹੀ, ਮਹਿੰਗਾਈ ਭੱਤੇ ਵੀ ਬੰਦ ਕਰ ਦਿੱਤੇ ਗਏ ਹਨ | ਮਜ਼ਦੂਰਾਂ ਨੂੰ ਕਾਨੂੰਨੀ ਤੌਰ 'ਤੇ ਮਿਲਦੀਆਂ ਛੁੱਟੀਆਂ (ਤਹਿਵਾਰੀ, ਬਿਮਾਰੀ ਅਤੇ ਇਤਫਾਕੀਆ) ਆਦਿ ਖਤਮ ਕਰ ਦਿੱਤੀਆਂ ਗਈਆਂ ਹਨ | ਬੁਲਾਰਿਆਂ ਨੇ ਸਰਕਾਰਾਂ ਦੀਆਂ ਲੋਕ ਵਿਰੋਧ ਨੀਤੀਆਂ ਨੂੰ ਭਾਂਜ ਦੇਣ ਲਈ ਜਨ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਕੀਤਾ | ਇਹ ਵੀ ਐਲਾਨ ਕੀਤਾ ਗਿਆ ਕਿ 8 ਮਾਰਚ ਨੂੰ ਔਰਤ ਦਿਵਸ ਦੇ ਮੌਕੇ ਉਪਰ ਅੰਮਿ੍ਤਸਰ ਤੋਂ ਔਰਤਾਂ ਦਾ ਵੱਡਾ ਜੱਥਾ ਬੱਸਾਂ ਦਾ ਕਾਫਲਾ ਲੈ ਕੇ ਦਿੱਲੀ ਵਿਖੇ ਸਿੰਘੂ ਬਾਰਡਰ ਉਪਰ ਪੁੱਜੇਗਾ | ਰੈਲੀ ਤੋਂ ਬਾਅਦ ਰੋਸ ਮਾਰਚ ਵੀ ਕੀਤਾ ਗਿਆ |
ਇਸ ਮੌਕੇ ਸੁਖਵੰਤ ਸਿੰਘ, ਮੋਹਨ ਲਾਲ, ਬਲਦੇਵ ਸਿੰਘ ਵੇਰਕਾ, ਗੁਰਦੀਪ ਸਿੰਘ ਗੁਰੂਵਾਲੀ, ਗੁਰਭੇਜ ਸਿੰਘ, ਪ੍ਰਕਾਸ਼ ਸਿੰਘ ਕੈਰੋਨੰਗਲ, ਨਰਿੰਦਰਪਾਲ ਕੌਰ, ਗੁਰਬਖਸ਼ ਕੌਰ, ਸਵਿੰਦਰ ਕੌਰ, ਅਵਤਾਰ ਸਿੰਘ ਅਦਲੀਵਾਲ, ਪਰਮਜੀਤ ਸਿੰਘ, ਪ੍ਰਕਾਸ਼ ਸਿੰਘ ਥੋਥੀਆਂ, ਰਵਿੰਦਰ ਛੱਜਲਵੱਡੀ, ਸੁਖਦੇਵ ਸੈਸਰਾ, ਯੁੱਧਬੀਰ ਸਰਜਾ ਆਦਿ ਹਾਜ਼ਰ ਸਨ |