ਨਵੀਂ ਦਿੱਲੀ/ਪੇਈਚਿੰਗ : ਸਰਹੱਦ 'ਤੇ ਸ਼ਾਂਤੀ ਤੇ ਸਥਿਰਤਾ ਨੂੰ ਦੁਵੱਲੇ ਸੰਬੰਧਾਂ ਨੂੰ ਅੱਗੇ ਵਧਾਉਣ ਲਈ ਜ਼ਰੂਰੀ ਦੱਸਦੇ ਹੋਏ ਭਾਰਤ ਨੇ ਚੀਨ ਨੂੰ ਕਿਹਾ ਹੈ ਕਿ ਫੌਜਾਂ ਦੀ ਪੂਰੀ ਵਾਪਸੀ ਦੀ ਯੋਜਨਾ ਨੂੰ ਲਾਗੂ ਕਰਨ ਦੀ ਲੋੜ ਹੈ ਤਾਂ ਜੋ ਟਕਰਾਅ ਵਾਲੇ ਸਾਰੇ ਇਲਾਕਿਆਂ ਵਿਚੋਂ ਫੌਜਾਂ ਹਟਾਈਆਂ ਜਾਣ | ਦੋਵੇਂ ਦੇਸ਼ ਸਮੇਂ-ਸਮੇਂ 'ਤੇ ਆਪਣੇ ਨਜ਼ਰੀਏ ਨੂੰ ਸਾਂਝਾ ਕਰਨ ਲਈ ਹੌਟਲਾਈਨ ਸੰਪਰਕ ਕਾਇਮ ਕਰਨ 'ਤੇ ਵੀ ਸਹਿਮਤ ਹੋਏ ਹਨ | ਵੀਰਵਾਰ ਨੂੰ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੀ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ 75 ਮਿੰਟ ਦੀ ਟੈਲੀਫੋਨ ਗੱਲਬਾਤ ਦੇ ਵੇਰਵੇ ਜਾਰੀ ਕਰਦਿਆਂ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚੀਨ ਨੂੰ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਤੋਂ ਦੋਵਾਂ ਦੇਸ਼ਾਂ ਦੇ ਦੁਵੱਲੇ ਸੰਬੰਧਾਂ 'ਤੇ ਗੰਭੀਰ ਪ੍ਰਭਾਵ ਪਿਆ ਹੈ |